National
ਗੁਟਖਾ, ਪਾਨ ਮਸਾਲਾ ਖਾਣ ਵਾਲਿਆਂ ਲਈ ਆਈ ਬੁਰੀ ਖਬਰ, ਤਾਮਿਲਨਾਡੂ ਸਰਕਾਰ ਨੇ ਲਿਆ ਇਹ ਅਹਿਮ ਫੈਸਲਾ
ਗੁਟਖਾ, ਪਾਨ ਮਸਾਲਾ ਖਾਣ ਵਾਲਿਆਂ ਲਈ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਅਸਲ ਵਿੱਚ ਹੁਣ ਗੁਟਖਾ, ਪਾਨ ਮਸਾਲਾ ਖਾਣ ਵਾਲਿਆਂ ਦੀ ਇਸ ਹਾਲਤ ਵਿੱਚ ਕੋਈ ਖੈਰ ਨਹੀਂ। ਸਰਕਾਰ ਨੇ ਇੱਕ ਵਾਰ ਫਿਰ ਸੂਬੇ ਵਿੱਚ ਤੰਬਾਕੂ ਉਤਪਾਦਾਂ ‘ਤੇ ਪਾਬੰਦੀ ਵਧਾਉਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਦੱਖਣੀ ਭਾਰਤ ਦੀ ਤਾਮਿਲਨਾਡੂ ਸਰਕਾਰ ਨੇ ਇਹ ਅਹਿਮ ਫੈਸਲਾ ਲਿਆ ਹੈ।
ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ, ਤਾਮਿਲਨਾਡੂ ਦੇ ਕਮਿਸ਼ਨਰ ਨੇ ਕਿਹਾ ਕਿ ਇਹ ਹੁਕਮ 23 ਮਈ ਤੋਂ ਲਾਗੂ ਹੋਣਗੇ। ਇਸ ਨੇ ਤਾਮਿਲਨਾਡੂ ਵਿੱਚ ਗੁਟਖਾ ਅਤੇ ਪਾਨ ਮਸਾਲਾ ਵਰਗੇ ਚਬਾਉਣ ਯੋਗ ਭੋਜਨ ਉਤਪਾਦਾਂ ਦੇ ਨਿਰਮਾਣ, ਸਟੋਰੇਜ, ਟ੍ਰਾਂਸਪੋਰਟ, ਵੰਡ ਜਾਂ ਵਿਕਰੀ ‘ਤੇ ਪਾਬੰਦੀ ਨੂੰ ਵਧਾ ਦਿੱਤਾ ਹੈ, ਜਿਸ ਵਿੱਚ ਤੰਬਾਕੂ ਅਤੇ ਨਿਕੋਟੀਨ ਨੂੰ ਸਮੱਗਰੀ ਵਜੋਂ ਵਰਤਿਆ ਜਾਂਦਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪਾਬੰਦੀ ਦਾ ਫੈਸਲਾ ਪਹਿਲੀ ਵਾਰ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੇ ਤਹਿਤ ਸਾਲ 2006 ਵਿੱਚ ਲਾਗੂ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਇਸ ਸਾਲ 25 ਅਪ੍ਰੈਲ ਨੂੰ ਮਦਰਾਸ ਹਾਈ ਕੋਰਟ ਦੇ ਆਦੇਸ਼ ‘ਤੇ ਰੋਕ ਲਗਾਉਣ ਦੇ ਕਰੀਬ ਇਕ ਮਹੀਨੇ ਬਾਅਦ ਇਹ ਫੈਸਲਾ ਆਇਆ ਹੈ। ਜਿਸ ਨੇ ਤਾਮਿਲਨਾਡੂ ਵਿੱਚ ਗੁਟਖਾ, ਪਾਨ ਮਸਾਲਾ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਵਾਲੀ 2018 ਦੀ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਸੀ।