Connect with us

Sports

IPL 2023: ਜਡੇਜਾ ਨੇ ਆਖਰੀ 2 ਗੇਂਦਾਂ ‘ਤੇ ਬਣਾਈਆਂ10 ਦੌੜਾਂ, CSK ਨੇ ਪੰਜਵੀਂ ਵਾਰ ਜਿੱਤਿਆ IPL ਖਿਤਾਬ

Published

on

ਚੇਨਈ ਸੁਪਰ ਕਿੰਗਜ਼ ਨੇ IPL 2023 ਦਾ ਖਿਤਾਬ ਜਿੱਤ ਲਿਆ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇੱਕ ਰੋਮਾਂਚਕ ਫਾਈਨਲ ਵਿੱਚ ਸੀਐਸਕੇ ਨੇ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾਇਆ। 25 ਗੇਂਦਾਂ ‘ਤੇ 47 ਦੌੜਾਂ ਬਣਾਉਣ ਵਾਲੇ ਡੇਵੋਨ ਕੋਨਵੇ ਪਲੇਅਰ ਆਫ ਦਿ ਮੈਚ ਰਹੇ।

CSK ਨੂੰ ਆਖਰੀ ਦੋ ਗੇਂਦਾਂ ‘ਤੇ 10 ਦੌੜਾਂ ਦੀ ਲੋੜ ਸੀ। ਰਵਿੰਦਰ ਜਡੇਜਾ ਨੇ ਪੰਜਵੀਂ ਗੇਂਦ ‘ਤੇ ਛੱਕਾ ਅਤੇ ਆਖਰੀ ਗੇਂਦ ‘ਤੇ ਚੌਕਾ ਲਗਾ ਕੇ ਸੀਐਸਕੇ ਨੂੰ ਪੰਜਵੀਂ ਵਾਰ ਆਈਪੀਐਲ ਚੈਂਪੀਅਨ ਬਣਾਇਆ। ਇਸ ਦੇ ਨਾਲ ਹੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਭ ਤੋਂ ਵੱਧ ਆਈਪੀਐਲ ਖਿਤਾਬ ਜਿੱਤਣ ਦੇ ਮਾਮਲੇ ਵਿੱਚ ਰੋਹਿਤ ਦੀ ਬਰਾਬਰੀ ਕਰ ਲਈ ਹੈ।

ਰੋਹਿਤ ਨੇ ਆਪਣੀ ਕਪਤਾਨੀ ‘ਚ ਮੁੰਬਈ ਨੂੰ ਪੰਜ ਵਾਰ ਜੇਤੂ ਬਣਾਇਆ ਹੈ। ਹੁਣ ਧੋਨੀ ਵੀ ਚੇਨਈ ਨੂੰ ਪੰਜ ਵਾਰ ਚੈਂਪੀਅਨ ਬਣਾ ਚੁੱਕੇ ਹਨ। ਚੇਨਈ ਨੇ ਇਸ ਤੋਂ ਪਹਿਲਾਂ 2010, 2011, 2018 ਅਤੇ 2021 ‘ਚ ਖਿਤਾਬ ਜਿੱਤਿਆ ਸੀ।

15 ਓਵਰਾਂ ਵਿੱਚ 171 ਦੌੜਾਂ ਬਣਾਈਆਂ
ਰਿਜ਼ਰਵ ਡੇਅ ‘ਤੇ ਖੇਡੇ ਗਏ ਫਾਈਨਲ ਮੈਚ ‘ਚ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 214 ਦੌੜਾਂ ਬਣਾਈਆਂ। ਸਾਈ ਸੁਦਰਸ਼ਨ ਨੇ 47 ਗੇਂਦਾਂ ‘ਤੇ 96 ਦੌੜਾਂ ਬਣਾਈਆਂ। ਮੀਂਹ ਕਾਰਨ ਚੇਨਈ ਨੂੰ 15 ਓਵਰਾਂ ਵਿੱਚ 171 ਦੌੜਾਂ ਦਾ ਟੀਚਾ ਮਿਲਿਆ। ਟੀਮ ਨੇ 15ਵੇਂ ਓਵਰ ਦੀ ਆਖਰੀ ਗੇਂਦ ‘ਤੇ 5 ਵਿਕਟਾਂ ਗੁਆ ਕੇ ਇਹ ਹਾਸਲ ਕਰ ਲਿਆ।

ਸੀਐਸਕੇ ਨੂੰ ਆਖਰੀ ਓਵਰ ਵਿੱਚ 13 ਦੌੜਾਂ ਦੀ ਲੋੜ ਸੀ। ਮੋਹਿਤ ਸ਼ਰਮਾ ਦੇ ਸਾਹਮਣੇ ਸ਼ਿਵਮ ਦੂਬੇ ਅਤੇ ਰਵਿੰਦਰ ਜਡੇਜਾ ਸਟ੍ਰਾਈਕ ‘ਤੇ ਸਨ।