Punjab
ਵਿਜੀਲੈਂਸ ਨੇ ਮੋਗਾ ਦੀ ਮੇਅਰ ਨੀਤਿਕਾ ਭੱਲਾ ਤੋਂ ਕੀਤੀ ਪੁੱਛਗਿੱਛ, ਸੀਸੀਟੀਵੀ ਤੇ ਪਲਾਂਟਾਂ ਦੇ ਟੈਂਡਰ ‘ਚ ਘਪਲੇ ਦਾ ਮਾਮਲਾ

ਮੋਗਾ ਦੀ ਮੇਅਰ ਨੀਤਿਕਾ ਭੱਲਾ ਵੀਰਵਾਰ ਨੂੰ ਵਿਜੀਲੈਂਸ ਦਫਤਰ ਪਹੁੰਚੀ। ਭੱਲਾ ਨੂੰ ਵਿਜੀਲੈਂਸ ਨੇ ਬੁੱਧਵਾਰ ਨੂੰ ਤਲਬ ਕੀਤਾ ਸੀ। ਕਿ ਮੋਗਾ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਸ਼ਹਿਰ ਦੀ ਸੁੰਦਰਤਾ ਲਈ ਲਗਾਏ ਗਏ ਪੌਦਿਆਂ ਦੇ ਟੈਂਡਰ ਵਿੱਚ ਘਪਲਾ ਸਾਹਮਣੇ ਆਉਣ ’ਤੇ ਮੇਅਰ ਨੂੰ ਤਲਬ ਕੀਤਾ ਗਿਆ ਸੀ ।
ਇਹ ਟੈਂਡਰ ਪਿਛਲੀ ਸਰਕਾਰ ਵੇਲੇ ਪਾਸ ਹੋਏ ਸਨ। ਮੇਅਰ ਨੀਤਿਕਾ ਭੱਲਾ ਆਪਣੇ ਕੁਝ ਕੌਂਸਲਰਾਂ ਨਾਲ ਵੀਰਵਾਰ ਸਵੇਰੇ ਵਿਜੀਲੈਂਸ ਦਫਤਰ ਪਹੁੰਚੀ। ਵਿਜੀਲੈਂਸ ਅਧਿਕਾਰੀ ਮੇਅਰ ਤੋਂ ਪੁੱਛਗਿੱਛ ਕਰ ਰਹੇ ਹਨ।
Continue Reading