Punjab
ਡਰਾਈਵਰਾਂ ਲਈ ਆਈ ਅਹਿਮ ਖਬਰ, ਹੁਣ ਘਰ ਨਹੀਂ ਆਵੇਗਾ ਚਲਾਨ!

ਚੰਡੀਗੜ੍ਹ: ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਕਾਬੂ ਨਹੀਂ ਕੀਤਾ ਜਾਵੇਗਾ ਸਗੋਂ ਰਜਿਸਟਰਡ ਮੋਬਾਈਲ ਨੰਬਰ ‘ਤੇ ਚਲਾਨ ਬਾਰੇ ਮੈਸੇਜ ਕੀਤਾ ਜਾਵੇਗਾ। ਇਹ ਜਾਣਕਾਰੀ ਚੰਡੀਗੜ੍ਹ ਪੁਲਿਸ ਨੇ ਦਿੱਤੀ ਹੈ।
ਪੁਲੀਸ ਨੇ ਡਾਕ ਰਾਹੀਂ ਘਰ-ਘਰ ਚਲਾਨ ਭੇਜਣੇ ਬੰਦ ਕਰ ਦਿੱਤੇ ਹਨ। ਹੁਣ ਇਲੈਕਟ੍ਰਾਨਿਕ ਯੰਤਰ ਜਿਵੇਂ ਕਿ ਸੀ.ਸੀ.ਟੀ.ਵੀ. ਕੈਮਰੇ, ਸਪੀਡ ਰਾਡਾਰ ਗੰਨ, ਹੈਂਡੀਕੈਮ ਡਿਵਾਈਸਾਂ ਜਾਂ ਸੋਸ਼ਲ ਮੀਡੀਆ ਆਦਿ ਰਾਹੀਂ ਈ-ਚਲਾਨ ਦੇ ਮਾਲਕ ਦੇ ਰਜਿਸਟਰਡ ਮੋਬਾਈਲ ‘ਤੇ ਐਸ.ਐਮ.ਐਸ. ਤੋਂ ਭੇਜਿਆ ਜਾਵੇਗਾ