Corona Virus
ਤਬਲਿਗੀ ਜਮਾਤ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਾਹਮਣੇ ਆਉਣ ਲਈ 24 ਘੰਟੇ ਦੀ ਸਮਾਂ-ਸੀਮਾ

ਚੰਡੀਗੜ੍ਹ, 7 ਅਪ੍ਰੈਲ:
ਪੰਜਾਬ ਦੇ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਦਿੱਲੀ ਨਿਜ਼ਾਮੂਦੀਨ ਮਰਕਜ਼ ਸਮਾਗਮ ਦੇ ਸਾਰੇ ਤਬਲਿਗੀ ਜਮਾਤ ‘ਚ ਹਿੱਸਾ ਲੈਣ ਵਾਲਿਆਂ ਨੂੰ 24 ਘੰਟੇ ਦੀ ਸਮਾਂ-ਸੀਮਾ ਦਿੱਤੀ, ਕਿ ਜੋ ਸੂਬੇ ਵਿਚ ਲੁੱਕੇ ਹੋਏ ਹਨ, ਨੇੜਲੇ ਪੁਲਿਸ ਸਟੇਸ਼ਨ ਨੂੰ ਰਿਪੋਰਟ ਕਰਨ ਨਹੀਂ ਤਾਂ ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ।
ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਿਜ਼ਾਮੂਦੀਨ ਮਰਕਜ਼ ਵਿਖੇ ਸਮਾਗਮ ਵਿਚ ਸ਼ਾਮਲ ਹੋਏ ਉਹ ਸਾਰੇ ਲੋਕ ਜੋ ਇਸ ਸਮੇਂ ਪੰਜਾਬ ਵਿਚ ਹਨ, ਨੂੰ ਰਿਪੋਰਟ ਕਰਨੀ ਚਾਹੀਦੀ ਹੈ ਅਤੇ ਅਗਲੇ 24 ਘੰਟਿਆਂ ਵਿਚ ਕੋਵਿਡ-19 ਦੀ ਸਕ੍ਰੀਨਿੰਗ ਲਈ ਪੇਸ਼ ਹੋਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਨਿਜ਼ਾਮੂਦੀਨ ਤੋਂ ਪੰਜਾਬ ਵਿੱਚ 467 ਤਬਲਿਗੀ ਜਮਾਤ ਦੇ ਵਰਕਰ ਆਏ ਸਨ, ਜਿਨ੍ਹਾਂ ਵਿੱਚੋਂ ਹੁਣ ਤੱਕ 445 ਲੋਕਾਂ ਨੂੰ ਟਰੇਸ ਕਰ ਚੁੱਕੇ ਹਨ, ਪਰ 22 ਲੋਕਾਂ ਦਾ ਪਤਾ ਨਹੀਂ ਚੱਲ ਸਕਿਆ। ਇਹਨਾਂ ਵਿੱਚੋਂ 350 ਲੋਕਾਂ ਦੇ ਨਮੂਨਿਆਂ ਨੂੰ ਇਕੱਤਰ ਕੀਤਾ ਗਿਆ ਸੀ ਅਤੇ ਟੈਸਟ ਕੀਤੇ ਗਏ ਸਨ, ਅਤੇ ਇਹਨਾਂ ਵਿੱਚੋਂ 12 ਪਾਜੇਟਿਵ ਅਤੇ 111 ਨਕਾਰਾਤਮਕ ਪਾਏ ਗਏ ਸਨ। ਜਦਕਿ ਬਾਕੀ 227 ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਸੀ।
ਇਸ ਮੁੱਦੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਤਬਲਿਗੀ ਜਮਾਤ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਟੈਸਟ ਕਰਨ ਲਈ ਬਾਹਰ ਆਉਣ ਅਤੇ ਇਸ ਬਿਮਾਰੀ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਨਾਲ ਹੱਥ ਮਿਲਾਉਣ ਲਈ ਕਿਹਾ ਗਿਆ ਹੈ। ਬੁਲਾਰੇ ਨੇ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਨਿਜ਼ਾਮੁਦੀਨ ਕੋਵਿਡ-19 ਪਾਜ਼ਿਟਿਵ ਮਰੀਜ਼ਾਂ ਦੇ ਇੱਕ ਹੌਟਸਪੌਟ ਵਜੋਂ ਉੱਭਰਿਆ ਸੀ, ਜਿਸ ਦੇ ਬਾਅਦ ਤਬਲਿਗੀ ਜਮਾਤ ਵਿੱਚ ਕਈ ਸਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਹੋਈ ਸੀ।