Punjab
ਪੰਜਾਬ ‘ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ : ਸਰਕਾਰ ਨੇ 1 ਰੁਪਏ ਦਾ ਕੀਤਾ ਵਾਧਾ
ਪੰਜਾਬ ਵਿਚ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਵੈਟ ਦੀ ਦਰ ਵਿਚ ਵਾਧਾ ਕਰਕੇ ਰਾਜ ਦੇ ਲੋਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ।
‘ਆਪ’ ਸਰਕਾਰ ਦੇ ਕਾਰਜਕਾਲ ਵਿਚ ਇਹ ਵਾਧਾ ਦੂਜੀ ਵਾਰ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਰੀਬ 1.08 ਫ਼ੀਸਦੀ ਦੀ ਵੈਟ ਦਰ ਵਿਚ ਵਾਧੇ ਨਾਲ ਪੈਟਰੋਲ ਕਰੀਬ 92 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ‘ਤੇ 1.13 ਫ਼ੀਸਦੀ ਵੈਟ ਦੀ ਦਰ ਵਧਾਉਣ ਨਾਲ ਇਹ 90 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਪੈਟਰੋਲ ਦੇ ਰੇਟ
ਮੋਹਾਲੀ 98.95
ਚੰਡੀਗੜ੍ਹ 96.20
ਹਿਮਾਚਲ 96.29
ਹਰਿਆਣਾ 97.34
ਜੰਮੂ 97.50
ਡੀਜ਼ਲ ਦੀਆਂ ਕੀਮਤਾਂ
ਮੋਹਾਲੀ 89.25
ਚੰਡੀਗੜ੍ਹ 84.26
ਹਿਮਾਚਲ 85.44
ਹਰਿਆਣਾ 90.19
ਜੰਮੂ 83.26