Corona Virus
ਭਾਰਤ ਵਿੱਚ ਫ਼ਸੇ ਵਿਦੇਸ਼ੀ ਯਾਤਰੀਆਂ ਲਈ ਵਿਸ਼ੇਸ਼ ਜਹਾਜ਼ਾਂ ਦਾ ਪ੍ਰਬੰਧ

ਅੰਮ੍ਰਿਤਸਰ, 07 ਅਪ੍ਰੈਲ: ਅੰਮ੍ਰਿਤਸਰ ਏਅਰ ਪੋਰਟ ਤੋਂ ਅੱਜ ਭਾਰਤ ਸਰਜਰ ਵਲੋਂ ਅਮਰੀਕਾ ਅਤੇ ਕੈਨੇਡਾ ਵਾਸਤੇ ਦੋ ਖ਼ਾਸ ਜਹਾਜ ਭੇਜੇ ਜਾ ਰਹੇ ਨੇ । ਇਨ੍ਹਾਂ ਵਿਚ ਅਮਰੀਕਾ ਅਤੇ ਕੈਨੇਡਾ ਦੇ ਓਹ ਲੋਕ ਹਨ ਜੋ ਕਿ ਭਾਰਤ ਦੇ ਵਿਚ ਲੰਮੇ ਸਮੇ ਤੋਂ ਫਸੇ ਸਨ ਅਤੇ ਉਨ੍ਹਾਂ ਨੂੰ ਭੇਜਣ ਦਾ ਕੰਮ ਭਾਰਤ ਸਰਕਾਰ ਕਰ ਰਹੀ ਹੈ ਅਤੇ ਇਹ ਉਡਾਨਾਂ ਇਥੋਂ ਦਿੱਲੀ ਜਾਣਗੀਆਂ ਅਤੇ ਫੇਰ ਅਮਰੀਕਾ ਅਤੇ ਕੈਨੇਡਾ ਜਾਣਗੀਆਂ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਭਾਰਤ ਵਿੱਚ ਤਾਲਾਬੰਦੀ ਕਕੀਤੀ ਗਈ ਹੈ, ਅਤੇ ਸਾਰੇ ਬਾਰਡਰ ਵੀ ਸੀਲ ਕੀਤੇ ਗਏ ਹਨ, ਕਾਰਨ ਭਾਰਤ ਆਏ ਵਿਦੇਸ਼ੀ ਯਾਤਰੀ ਆਪਣੇ ਮੁਲਕ ਵਾਪਿਸ ਨਹੀਂ ਪਰਤ ਸਕੇ। ਇਸ ਲਈ ਹੁਣ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਆਪਣੇ ਮੁਲਕ ਵਾਪਿਸ ਭੇਜਿਆ ਜਾ ਰਿਹਾ ਹੈ।