National
BSF ਨੇ ਰਾਜਸਥਾਨ ‘ਚ ਪਾਕਿਸਤਾਨ ਵੱਲੋਂ ਆ ਰਹੇ ਡਰੋਨ ਤੇ ਕੀਤੇ 25 ਰਾਉਂਡ ਫਾਇਰ

ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ਵਿੱਚ ਘੁਸਪੈਠ ਦੀ ਇੱਕ ਹੋਰ ਕੋਸ਼ਿਸ਼ ਕੀਤੀ ਗਈ ਹੈ। ਅਨੂਪਗੜ੍ਹ ‘ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਕੈਲਾਸ਼ ਪੋਸਟ ਨੇੜੇ ਡਰੋਨ ਦੀ ਆਵਾਜ਼ ‘ਤੇ ਜਵਾਨਾਂ ਨੇ 25 ਰਾਉਂਡ ਫਾਇਰ ਕੀਤੇ ਹਨ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਨੂੰ ਵਾਪਸ ਚਲਾ ਗਿਆ।
ਘੁਸਪੈਠ ਦੀ ਇਹ ਕੋਸ਼ਿਸ਼ ਬੁੱਧਵਾਰ ਰਾਤ 11.30 ਵਜੇ ਹੋਈ। ਬੀਐਸਐਫ ਅਤੇ ਸਥਾਨਕ ਪੁਲਿਸ ਕੈਲਾਸ਼ ਚੌਕੀ ਨੇੜੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਹੁਣ ਤੱਕ ਬੀਐਸਐਫ ਦੇ ਜਵਾਨਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ।