Punjab
ਘੱਗਰ ਦਰਿਆ ‘ਚ ਪਾਣੀ ਦਾ ਵਹਾਅ ਵਧਣ ਕਾਰਨ ਪਟਿਆਲਾ ਦੇ ਇਨ੍ਹਾਂ ਪਿੰਡਾਂ ‘ਚ ਕੀਤਾ ਗਿਆ ਹਾਈ ਅਲਰਟ ਜ਼ਾਰੀ
ਪਟਿਆਲਾ 13 ਜੁਲਾਈ 2023: ਪੰਜਾਬ ‘ਚ ਹੜ੍ਹ ਦੇ ਸੰਕਟ ਵਿਚਾਲੇ ਪਟਿਆਲਾ ਤੋਂ ਇਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਨੇ ਪਟਿਆਲਾ ਦੇ ਸ਼ੁਤਰਾਣਾ ਇਲਾਕੇ ਵਿੱਚ ਘੱਗਰ ਨਦੀ ਦੇ ਨੇੜੇ ਪੈਂਦੇ ਪਿੰਡ ਦਵਾਰਕਾਪੁਰ, ਰਾਮਪੁਰ ਪਟਾਕਾ, ਅਰਨੇਤੂ, ਭਗਵਾਨਪੁਰ, ਚਿਛੜਵਾਲ, ਮਟੌਲੀ, ਕੰਗਥਲਾ ਅਤੇ ਗੁਰੂ ਨਾਨਕ ਪੁਰਾ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ, ਕਿਉਂਕਿ ਉੱਥੇ ਪਿੱਛੇ ਤੋਂ ਘੱਗਰ ਵਿੱਚ ਬਹੁਤ ਜ਼ਿਆਦਾ ਪਾਣੀ ਹੈ ਜਿਸ ਕਾਰਨ ਪਾਣੀ ਆਉਣ ਦਾ ਖਤਰਾ ਬਣਿਆ ਹੋਇਆ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਮੁਸਤੈਦੀ ਦਿਖਾਉਂਦੇ ਹੋਏ ਉਪਰੋਕਤ ਪਿੰਡਾਂ ਨੂੰ ਹਾਈ ਅਲਰਟ ‘ਤੇ ਰੱਖਿਆ ਹੋਇਆ ਹੈ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਕਤ ਪਿੰਡ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਹੜ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਠੋਸ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਗਈ ਹੈ।