Connect with us

Corona Virus

ਲੁਧਿਆਣਾ ‘ਚ ਰਹਿੰਦੀ ਮਾਈਗ੍ਰੇਟਿਡ ਲੇਬਰ ਪ੍ਰੇਸ਼ਾਨ, ਕਿਹਾ ਨਹੀਂ ਮਿਲ ਰਹੀ ਖਾਣ ਨੂੰ ਰੋਟੀ

Published

on

ਲੁਧਿਆਣਾ, ਸੰਜੀਵ ਸੂਦ, 9 ਅਪ੍ਰੈਲ : ਕਰੋਨਾ ਵਾਇਰਸ ਕਰਕੇ ਜਿੱਥੇ ਪੂਰੇ ਦੇਸ਼ ਦੇ ਵਿੱਚ ਲੌਕਡਾਊਨ ਹੈ ਉੱਥੇ ਹੀ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਕਰਫ਼ਿਊ ਲਾਇਆ ਗਿਆ ਹੈ। ਲੁਧਿਆਣੇ ਵਿੱਚ ਕਰਫ਼ਿਊ ਨੂੰ ਪੂਰੀ ਤਰ੍ਹਾਂ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ, ਲੁਧਿਆਣਾ ਸਨਅਤੀ ਖੇਤਰ ਹੈ ਜਿਸ ਨੂੰ ਭਾਰਤ ਦਾ ਮੈਨਚੈਸਟਰ ਵੀ ਕਿਹਾ ਜਾਂਦਾ ਰਿਹਾ, ਲੱਖਾਂ ਦੀ ਤਦਾਦ ਚ ਮਾਈਗ੍ਰੇਟਿਡ ਲੇਬਰ ਰਹਿੰਦੀ ਹੈ ਜਾਂ ਤਾਂ ਫੈਕਟਰੀਆਂ ਚ ਕੰਮ ਕਰਦੀ ਹੈ ਜਾਂ ਫਿਰ ਮਜ਼ਦੂਰੀ ਦਿਹਾੜੀ ਕਰਕੇ ਜਾਂ ਰੇਹੜੀਆਂ ਲਾ ਕੇ ਆਪਣਾ ਗੁਜ਼ਾਰਾ ਕਰਦੀ ਹੈ ਪਰ ਲੱਖਾਂ ਦੀ ਤਦਾਦ ਚ ਰਹਿਣ ਵਾਲੀ ਲੁਧਿਆਣਾ ਦੀ ਲੇਬਰ ਹੁਣ ਮੁਸ਼ਕਿਲ ਹਾਲਾਤਾਂ ਚੋਂ ਲੰਘ ਰਹੀ ਹੈ ਕਿਉਂਕਿ ਫੈਕਟਰੀਆਂ ਬੰਦ ਨੇ ਕੰਮਕਾਰ ਪੂਰੀ ਤਰ੍ਹਾਂ ਠੱਪ ਹੈ ਅਤੇ ਆਰਥਿਕ ਤੌਰ ਤੇ ਪਹਿਲਾਂ ਹੀ ਕਮਜ਼ੋਰ ਇਹ ਲੇਬਰ ਹੁਣ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ। ਇੱਕ ਇੱਕ ਕਮਰੇ ਦੇ ਵਿੱਚ ਪੰਜ ਤੋਂ ਸੱਤ ਲੋਕ ਰਹਿੰਦੇ ਨੇ ਕਮਰਾ ਮਹਿਜ਼ ਅੱਠ ਫੁੱਟ ਚੌੜਾ ਅੱਠ ਫੁੱਟ ਲੰਮਾ ਹੈ ਜਿਸ ਵਿੱਚ ਸੋਸ਼ਲ ਡਿਸਟੈਨਸਿੰਗ ਕਰਨੀ ਤਾਂ ਮਹਿਜ਼ ਇੱਕ ਮਜ਼ਾਕ ਹੀ ਲੱਗਦਾ ਹੈ।