Connect with us

Punjab

ਮਾਨਸਾ: ਘੱਗਰ ‘ਚ ਪਈ ਦਰਾੜ,ਅੱਜ ਪੌਂਗ ਡੈਮ ਤੋਂ ਛੱਡਿਆ ਜਾਵੇਗਾ 32 ਹਜ਼ਾਰ ਕਿਊਸਿਕ ਪਾਣੀ..

Published

on

17 july 2023: ਪੰਜਾਬ ਦੇ ਵਿੱਚ ਬੀਤੇ ਕੁਝ ਦੀਨਾ ਤੋਂ ਲਗਾਤਾਰ ਹੋਈ ਬਾਰਿਸ਼ ਨੇ ਪੰਜਾਬ ਵਿਚ ਹਾਹਾਕਾਰ ਮਚਾ ਦਿੱਤੀ ਹੈ, ਓਥੇ ਹੀ ਹੁਣ ਮਾਨਸਾ ਦੇ ਪਿੰਡ ਝੰਡਾ ਵਿੱਚ ਘੱਗਰ ‘ਚ ਦਰਾਰਾਂ ਪੈ ਗਿਆ।ਜਿਸ ਕਾਰਨ ਹਰਿਆਣਾ ਦੇ ਸਿਰਸਾ ਵਿੱਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਪਹਿਲਾਂ ਹੀ 24 ਪਿੰਡ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ। ਕਈ ਪਿੰਡ ਦੇ ਪਿੰਡ ਡੁੱਬ ਗਏ ਹਨ ਜਿਥੇ ਮਨੁੱਖਤਾ ਦਾ ਨੁਕਸਾਨ ਹੋਇਆ ਹੈ ਓਥੇ ਜ ਹੀ ਜਾਨਵਰਾਂ ਦਾ ਵੀ ਬੁਰਾ ਹਾਲ ਹੋ ਰਿਹਾ ਹੈ|

ਭਾਖੜਾ ਵਿੱਚ ਪਾਣੀ ਦਾ ਪੱਧਰ 1641 ਫੁੱਟ
ਇਸ ਦੌਰਾਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੈ। ਭਾਖੜਾ ਵਿੱਚ ਪਾਣੀ ਦਾ ਪੱਧਰ 1641.30 ਫੁੱਟ ਤੱਕ ਪਹੁੰਚ ਗਿਆ ਹੈ। ਜਦੋਂ ਕਿ ਡੈਮ ਦੀ ਪੂਰੀ ਸਮਰੱਥਾ 1680.82 ਫੁੱਟ ਹੈ। ਅਤੇ ਫਲੱਡ ਗੇਟ ਦਾ ਪੱਧਰ 1645 ਫੁੱਟ ਹੈ। ਪਾਣੀ ਦੇ 1645 ਫੁੱਟ ਤੋਂ ਵੱਧ ਜਾਣ ਤੋਂ ਬਾਅਦ ਹਾਲਾਤਾਂ ਦੇ ਆਧਾਰ ‘ਤੇ ਗੇਟ ਕਿਸੇ ਵੀ ਸਮੇਂ ਖੋਲ੍ਹੇ ਜਾ ਸਕਦੇ ਹਨ। ਇਸ ਦੇ ਨਾਲ ਹੀ ਪੌਂਗ ਡੈਮ ਤੋਂ ਵੀ 32 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।