Connect with us

National

ਯਮੁਨਾ ਤੋਂ ਬਾਅਦ ਹੁਣ ਹਿੰਡਨ ਨਦੀ ‘ਚ ਤੇਜ਼ ਵਹਾਅ, ਨਦੀ ‘ਚ ਡੁੱਬਿਆ 400 ਕਾਰਾਂ…

Published

on

26 JULY 2023:ਗ੍ਰੇਟਰ ਨੋਇਡਾ ਦੇ ਸੁਤਿਆਨਾ ਪਿੰਡ ਨੇੜੇ ਡੰਪਿੰਗ ਯਾਰਡ ‘ਚ ਖੜ੍ਹੀਆਂ ਕਰੀਬ 400 ਕਾਰਾਂ ਹਿੰਡਨ ਨਦੀ ‘ਚ ਹੜ੍ਹ ਕਾਰਨ ਪਾਣੀ ‘ਚ ਡੁੱਬ ਗਈਆਂ ਹਨ। ਇਸ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਈਕੋਟੈਕ-3 ਥਾਣਾ ਖੇਤਰ ਦੇ ਪਿੰਡ ਪੁਰਾਣਾ ਸੁਤੀਆਣਾ ‘ਚ ਹਿੰਡਨ ਨਦੀ ਦੇ ਡੁੱਬਣ ਵਾਲੇ ਖੇਤਰ ‘ਚ ਓਲਾ ਕੰਪਨੀ ਦੀਆਂ ਕਾਰਾਂ ਦਾ ਡੰਪ ਯਾਰਡ ਹੈ, ਜਿੱਥੇ 400 ਦੇ ਕਰੀਬ ਵਾਹਨ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਇਸ ਯਾਰਡ ਦੇ ਕੇਅਰਟੇਕਰ ਦਿਨੇਸ਼ ਯਾਦਵ ਨੇ ਪੁਲਿਸ ਨੂੰ ਦੱਸਿਆ ਹੈ ਕਿ ਇੱਥੇ ਕਰੋਨਾ ਕਾਲ ਦੀਆਂ ਪੁਰਾਣੀਆਂ ਅਤੇ ਬਰਾਮਦ ਕਾਰਾਂ ਖੜੀਆਂ ਹਨ ਅਤੇ ਉਹ ਸਾਰੇ ਵਾਹਨ ਫਿਲਹਾਲ ਬੰਦ ਪਏ ਹਨ।

ਇਸ ਸਭ ਦੇ ਵਿਚਕਾਰ ਇੱਕ ਗੱਲ ਦੀ ਚਰਚਾ ਹੈ ਕਿ 400 ਦੇ ਕਰੀਬ ਪਾਰਕ ਕੀਤੇ ਵਾਹਨਾਂ ਦੀ ਅਨੁਮਾਨਿਤ ਕੀਮਤ 4 ਕਰੋੜ ਰੁਪਏ ਰੱਖੀ ਗਈ ਹੈ। ਦੂਜੇ ਪਾਸੇ ਨੋਇਡਾ ਅਥਾਰਟੀ ਦੇ ਸੀਈਓ ਲੋਕੇਸ਼ ਐਮ, ਡੀਐਮ ਮਨੀਸ਼ ਵਰਮਾ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਓਲਾ ਡੰਪ ਯਾਰਡ ਆਪਰੇਟਰ ਅਤੇ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਹਿਲਾਂ ਵੀ ਨੋਟਿਸ ਦਿੱਤੇ ਗਏ ਸਨ ਪਰ ਇਸ ਦੇ ਬਾਵਜੂਦ ਵਾਹਨ ਨਹੀਂ ਹਟਾਏ ਗਏ। ਨੋਟਿਸ ਭੇਜ ਕੇ ਕਾਰਵਾਈ ਕੀਤੀ ਜਾਵੇਗੀ।