National
NIA ਅਦਾਲਤ ਨੇ ਗੈਂਗਸਟਰ-ਅੱਤਵਾਦੀਆਂ ‘ਤੇ ਕੱਸਿਆ ਸ਼ਿਕੰਜਾ,ਜਾਣੋ ਪੂਰੀ ਡਿਟੇਲ…

1 AUGUST 2023: ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਕੈਨੇਡਾ ਅਤੇ ਪਾਕਿਸਤਾਨ ਵਿੱਚ ਰਹਿ ਰਹੇ 6 ਗੈਂਗਸਟਰ ਤੇ ਅੱਤਵਾਦੀਆਂ ਨੂੰ ਭਗੌੜਾ ਅਪਰਾਧੀ ਐਲਾਨ ਕਰ ਦਿੱਤਾ ਹੈ।ਓਥੇ ਹੀ ਦੱਸ ਦੇਈਏ ਕਿ ਇਨ੍ਹਾਂ ਭਗੌੜਿਆਂ ਵਿੱਚ ਕੈਨੇਡਾ ਵਾਸੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਰਮਨਦੀਪ ਸਿੰਘ ਉਰਫ਼ ਰਮਨ ਜੱਜ, ਲਖਬੀਰ ਸਿੰਘ ਸੰਧੂ ਉਰਫ਼ ਲੰਡਾ ਸ਼ਾਮਲ ਹਨ। ਇਸ ਦੇ ਨਾਲ ਹੀ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ, ਲਖਬੀਰ ਸਿੰਘ ਰੋਡੇ ਅਤੇ ਵਧਾਵਾ ਸਿੰਘ ਬੱਬਰ ਵੀ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ।
ਐਨਆਈਏ ਨੇ 22 ਜੁਲਾਈ 2023 ਨੂੰ ਡੱਲਾ, ਲੰਡਾ ਅਤੇ ਰਿੰਦਾ ਸਣੇ 9 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਕੇਸ (RC 37/2022/NIA/DLI) ਐਨਆਈਏ ਦੁਆਰਾ 20 ਅਗਸਤ 2022 ਨੂੰ ਦਰਜ ਕੀਤਾ ਗਿਆ ਸੀ।