Corona Virus
1 ਮਈ ਤੱਕ ਇਹ ਕਰਫ਼ਿਊ ਜਾਰੀ ਰਹੇਗਾ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 10 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੁਪਹਿਰ 1 ਵਜੇ ਆਨਲਾਈਨ ਹੋ ਕੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇਸੰਕੇਤ ਦਿੱਤੇ ਕਿ ਪੰਜਾਬ ‘ਚ ਫਿਲਹਾਲ ਕਰਫ਼ਿਊ ਨੂੰ ਨਹੀਂ ਖੋਲ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਕੋਰੋਨਾ ਦੀ ਸਟੇਜ਼-2 ‘ਚ ਪਹੁੰਚ ਗਿਆ ਹੈ। ਜੇ ਕਰਫ਼ਿਊ ਖੋਲ੍ਹਦਿੱਤਾ ਗਿਆ ਤਾਂ ਵਾਇਰਸ ਹੋਰ ਫੈਲ ਜਾਵੇਗਾ। ਜਿਸ ਕਾਰਨ ਕੈਬਿਨੇਟ ਬੈਠਕ ਦੀ ਮੀਟਿੰਗ ਤੋਂ ਬਾਅਦ ਮੁੱਖਮੰਤਰੀ ਨੇ ਇਸ ਕਰਫ਼ਿਊ ਨੂੰ 1 ਮਈ ਤੱਕ extend ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ‘ਚ ਤਬਲੀਗੀ ਜ਼ਮਾਤ ਨਾਲ ਜੁੜੇ ਕੁਲ 651 ਵਿਅਕਤੀ ਨਜ਼ਾਮੂਦੀਨ ਤੋਂ ਆਏ ਹਨ, ਜਿਨ੍ਹਾਂ ਵਿੱਚੋਂ ਹੁਣ ਤਕ 27 ਮਾਮਲੇਪਾਜ਼ੀਟਿਵ ਪਾਏ ਗਏ ਹਨ ਅਤੇ 15 ਅਜੇ ਤਕ ਲਾਪਤਾ ਹਨ। ਕੈਪਟਨ ਮੁਤਾਬਕ ਪੰਜਾਬ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕ ਰਹੀਹੈ, ਜਿਸ ਦੇ ਚੱਲਦੇ ਪੰਜਾਬ ਵਿਚ ਹੁਣ ਤਕ 2737 ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 132 ਮਾਮਲੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਦਕਿ ਪੰਜਾਬ ‘ਚ ਹੁਣਤਕ 11 ਮੌਤਾਂ ਹੋ ਚੁੱਕੀਆਂ ਹਨ।