Corona Virus
ਮਰਕਜ਼ ਤੋਂ ਆਏ 10 ਵਿਅਕਤੀ ਚੋ 5 ਬੁਢਲਾਡਾ ‘ਚ ਪਾਏ ਗਏ ਕੋਰੋਨਾ ਪੌਜ਼ਿਟਿਵ

ਮਾਨਸਾ, 10 ਅਪ੍ਰੈਲ : ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ‘ਚ ਵੀ ਵੱਧਦਾ ਜਾ ਰਿਹਾ ਹੈ। ਮਾਨਸਾ ‘ਚ ਵੀ ਨਿਜਾਮੁਦੀਨ ਮਰਕਜ਼ ਚੋਂ ਆਏ 10 ਵਿਅਕਤੀ ਬੁਢਲਾਡਾ ਦੀ ਮਸਜਿਦ ਚੋਂ ਮਿਲੇ। ਮਾਨਸਾ ਸਿਹਤ ਵਿਭਾਗ ਨੇ ਹਰਕਤ ‘ਚ ਆਉਂਦਿਆਂ ਇਹਨਾਂ ਵਿਅਕਤੀਆਂ ਦਾ ਟੈਸਟ ਕਰਾਇਆ।ਜਿਹਨਾਂ ਵਿੱਚੋ 5 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ।ਇਸ ਤੋਂ ਬਾਅਦ ਮਾਨਸਾ ਪ੍ਰਸ਼ਾਸਨ ‘ਚ ਹਫੜਾ-ਤਫੜੀ ਮਚ ਗਈ।ਇਹਨਾਂ ਪੰਜਾਂ ਵਿਅਕਤੀਆਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਭਾਲ ਕਰਕੇ ਟੈਸਟ ਲਏ ਗਏ ਤਾਂ ਉਹਨਾਂ ਚੋਂ 6 ਲੋਕਾਂ ਦੇ ਟੈਸਟ ਵੀ ਸਾਕਾਰਾਤਮਕ ਪਾਏ ਗਏ।ਇਹਨਾਂ 11 ਵਿਅਕਤੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ।