Punjab
ਸਟੂਡੈਂਟ ਵੀਜ਼ਾ ਤੇ ਕੈਨੇਡਾ ਗਈ ਲੜਕੀ ਦੀ ਰੋਡ ਐਕਸੀਡੈਂਟ ਦੌਰਾਨ ਹੋਈ ਮੌ+ਤ….

ਸਟੂਡੈਂਟ ਵੀਜ਼ਾ ਤੇ ਕੈਨੇਡਾ ਗਈ ਲੜਕੀ ਦੀ ਰੋਡ ਐਕਸੀਡੈਂਟ ਦੌਰਾਨ ਹੋਈ ਮੌ+ਤ….
17AUGUST 2023: ਸਥਾਨਕ ਸ਼ਹਿਰ ਨਜ਼ਦੀਕ ਪਿੰਡ ਜਲਾਲ ਦੀ ਜਸਮੀਨ ਕੌਰ ਗੋਦਾਰਾ ਇੱਕ ਸਾਲ ਪਹਿਲਾਂ ਸਟੂਡੈਂਟ ਵੀਜ਼ਾ ਤੇ ਕੈਨੇਡਾ ਗਈ ਸੀ ਜਿਸ ਦੀ ਕਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰੋਡ ਐਕਸੀਡੈਂਟ ਦੌਰਾਨ ਮੌਤ ਹੋ ਗਈ। ਖ਼ਬਰ ਸੁਣਦਿਆਂ ਹੀ ਪਿੰਡ ਚ ਸੋਗ ਦੀ ਲਹਿਰ ਦੌੜ ਗਈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਇਸ ਮੌਕੇ ਲੜਕੀ ਦੇ ਪਿਤਾ ਕਾਲਾ ਸਿੰਘ ਨੇ ਭਰੇ ਮਨ ਦੱਸਿਆ ਕਿ ਇੱਕ ਦਿਨ ਪਹਿਲਾਂ ਹੀ ਬੇਟੀ ਜਸਮੀਨ ਨਾਲ ਗੱਲ ਹੋਈ ਸੀ ਪਰ ਪਤਾ ਨਹੀਂ ਸੀ ਕਿ ਉਸ ਨਾਲ ਆਖਰੀ ਵਾਰ ਗੱਲਬਾਤ ਹੋ ਰਹੀ ਹੈ ਉਨ੍ਹਾਂ ਸਰਕਾਰ ਅਤੇ ਬਾਹਰ ਬੈਠੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਲੜਕੀ ਦੀ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਿਆ ਜਾਵੇ।