Connect with us

Punjab

ਪੁਲਿਸ ਵੱਲੋਂ ਪਾਸ ਮੰਗਣ ਤੇ ਨਿਹੰਗ ਸਿੰਘਾਂ ਨੇ ਤਲਵਾਰ ਨਾਲ ਹਮਲਾ ਕਰ ASI ਦੀ ਬਾਂਹ ਵੱਢੀ, 7 ਹਮਲਾਵਰ ਗ੍ਰਿਫ਼ਤਾਰ

Published

on

ਪਟਿਆਲਾ, 12 ਅਪ੍ਰੈਲ: ਕੋਰੋਨਾ ਕਾਰਨ ਲਾਕਡਾਉਣ ਕੀਤਾ ਗਿਆ ਹੈ ਜਿਸਦੇ ਕਰਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਸਖਤ ਮਨਾਹੀ ਹੈ। ਪਰ ਜਰੂਰੀ ਸਾਮਾਨ ਲੈਣ ਲਈ ਬਾਹਰ ਜਾਣਾ ਜ਼ਰੂਰੀ ਹੈ ਜਿਸਦੇ ਕਰਕੇ ਲੋਕਾਂ ਨੂੰ ਪਾਸ ਵੀ ਮੁਹਈਆ ਕਰਵਾਇਆ ਗਿਆ ਹੈ। ਪਰ ਕੁੱਝ ਲੋਕ ਪੁਲਿਸ ਦਾ ਸਮਰਥਨ ਨਹੀਂ ਕਰ ਰਹੇ ਹਨ। ਅਜਿਹਾ ਹੀ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ।

ਦੱਸ ਦਈਏ ਪਟਿਆਲਾ ਦੀ ਸਨੌਰ ਸਥਿਤ ਸਬਜ਼ੀ ਮੰਡੀ ਵਿਚ ਐਤਵਾਰ ਸਵੇਰੇ ਨਿਹੰਗ ਸਿੰਘਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੱਗੜਾ ਹੋਇਆ।
ਪਟਿਆਲਾ ਸਬਜ਼ੀ ਮੰਡੀ ਵਿੱਚ ਪਾਸ ਨਾ ਹੋਣ ਕਰਕੇ ਕੁਝ ਨਿਹੰਗ ਸਿੰਘਾਂ ਵੱਲੋਂ ਜੋਰ ਜਬਰਨ ਕਰ ਮੰਡੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਤਾਂ ਓਹਨਾ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਅਤੇ ਪਾਸ ਵਿਖਾਉਣ ਲਈ ਕਿਹਾ ਗਿਆ। ਪਰ ਇਹਨਾਂ ਨੇ ਪਾਸ ਤਾਂ ਨਹੀਂ ਦਿਖਾਇਆ ਉਲਟਾ ਗਾਲੀ ਗਲੋਚ ਕਰਨ ਲੱਗੇ। ਪਰ ਮੰਡੀ ਵਿਚ ਮਾਹੌਲ ਉਸ ਸਮੇਂ ਗਰਮ ਹੋ ਗਿਆ ਜਦੋਂ ਨਿਹੰਗ ਸਿੰਘਾਂ ਵੱਲੋਂ ਪੁਲਿਸ ਵਾਲਿਆਂ ਉੱਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਟਕਰਾਅ ਵਿੱਚ ਨਿਹੰਗਾਂ ਨੇ ਇਕ ਏ. ਐੱਸ. ਆਈ. ਦੀ ਬਾਂਹ ਵੱਢ ਦਿੱਤੀ ਅਤੇ 4 ਹੋਰ ਮੁਲਾਜਮਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।

ਇਸ ਬਾਰੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਪੀ. ਜੀ. ਆਈ. ਦੇ ਚੋਟੀ ਦੇ ਸਰਜਨ ਨਾਲ ਹੋਈ ਹੈ ਜੋ ਕਿ ਜ਼ਖਮੀ ਏ. ਐੱਸ. ਆਈ. ਦਾ ਇਲਾਜ ਕਰਨਗੇ। ਡੀ. ਜੀ. ਪੀ. ਨੇ ਕਿਹਾ ਕਿ ਪੀ. ਜੀ. ਆਈ. ਵਲੋਂ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ ਗਈ ਹੈ।

ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਨਿਹੰਗਾਂ ਦੇ ਗਰੁੱਪ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਨਿਹੰਗ ਸਿੰਘਾਂ ਦੇ ਹਮਲੇ ਵਿਚ ਜ਼ਖਮੀ ਹੋਏ ਉਕਤ ਮੁਲਾਜ਼ਮ ਨੂੰ ਪਹਿਲਾਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਅਤੇ ਫਿਰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿਹੰਗ ਸਿੰਘਾਂ ਨੇ ਬਲਬੇੜਾ ਕੋਲ ਗੁਰਦੁਆਰਾ ਖਿਚੜੀ ਸਾਹਿਬ ਬਣਾਇਆ ਹੋਇਆ ਹੈ।
ਹਮਲੇ ਤੋਂ ਬਾਅਦ ਪੁਲਿਸ ਵੱਲੋਂ ਹਮਲਾਵਰਾਂ ਨੂੰ ਆਤਮ ਸਮਰਪਣ ਲਈ ਕਿਹਾ ਗਿਆ, ਪਰ ਹਮਲਾਵਰਾਂ ਨੇ ਆਤਮ ਸਮਰਪਣ ਨਹੀਂ ਕੀਤਾ ਜਿਸ ਤੋਂ ਬਾਅਦ ਗੁਰਦੁਆਰਾ ਖਿਚੜੀ ਸਾਹਿਬ ਬਲਬੇੜਾ ਵਿਖੇ ਪੁਲਿਸ ਨੇ ਘੇਰਾ ਪਾ ਕੇ 7 ਜਣੇ ਕਾਬੂ ਕਰ ਲਏ ਹਨ।