Punjab
SAD NEWS: ਫਿਰੋਜ਼ਪੁਰ ‘ਚ ਦੋਹਰਾ ਕਤਲ ਨੂੰ ਦਿੱਤਾ ਗਿਆ ਅੰਜ਼ਾਮ, ਮੋਬਾਈਲ ਨੂੰ ਲੈ ਕੇ ਹੋਈ ਤਕਰਾਰ

26ਅਗਸਤ 2023: ਪੰਜਾਬ ਦੇ ਫ਼ਿਰੋਜ਼ਪੁਰ ਦੇ ਪਿੰਡ ਭਾਵਦਾ ‘ਚ ਮਾਮੂਲੀ ਤਕਰਾਰ ਤੋਂ ਬਾਅਦ ਹੋਈ ਗੋਲੀਬਾਰੀ ‘ਚ ਦੋ ਭਰਾਵਾਂ ਦੀ ਮੌਤ ਹੋ ਗਈ। ਬਹਿਸ ਮੋਬਾਈਲਨੂੰ ਲੈ ਕੇ ਹੋਈ ਹੈ । ਜਿਸ ਤੋਂ ਬਾਅਦ ਦੋਸ਼ੀਆਂ ਨੇ ਗੋਲੀਆਂ ਚਲਾ ਦਿੱਤੀਆਂ। ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਦੇ ਦੋ ਸਕੇ ਭਰਾ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ।
ਜ਼ਖਮੀ ਹਾਲਤ ‘ਚ ਦੋਵਾਂ ਭਰਾਵਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਗਦੀਸ਼ ਸਿੰਘ (34) ਅਤੇ ਕੁਲਦੀਪ ਸਿੰਘ (36) ਪੁੱਤਰ ਸੋਹਣ ਸਿੰਘ ਵਜੋਂ ਹੋਈ ਹੈ।ਇਹ ਘਟਨਾ ਸ਼ਾਮ ਕਰੀਬ ਸੱਤ ਵਜੇ ਦੀ ਦੱਸੀ ਜਾ ਰਹੀ ਹੈ।