Connect with us

Punjab

ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਕੀਤੀ ਜਾ ਰਹੀ ਜਾਂਚ

Published

on

ਚੰਡੀਗੜ੍ਹ 5 ਸਤੰਬਰ 2023 :  ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਕੀਤੀ ਜਾ ਰਹੀ ਜਾਂਚ ‘ਚ ਜਲਦ ਹੀ ਪਰਚਾ ਦਰਜ ਕੀਤਾ ਜਾਵੇਗਾ।ਵਿਜੀਲੈਂਸ ਬਿਊਰੋ ਨੂੰ ਬਠਿੰਡਾ ਦੀ ਅਰਬਨ ਅਸਟੇਟ ਵਿੱਚ ਮਨਪ੍ਰੀਤ ਸਿੰਘ ਬਾਦਲ ਵੱਲੋਂ ਖਰੀਦੇ ਗਏ ਰਿਹਾਇਸ਼ੀ ਪਲਾਟ ਦੀ ਆਨਲਾਈਨ ਬੋਲੀ ਨਾਲ ਸਬੰਧਤ ਕੁਝ ਤੱਥ ਸਾਹਮਣੇ ਮਿਲੇ ਹਨ, ਜਿਸ ਨਾਲ ਵਿਜੀਲੈਂਸ ਲਈ ਉਕਤ ਅਲਾਟਮੈਂਟ ਵਿੱਚ ਹੋਈਆਂ ਬੇਨਿਯਮੀਆਂ ਦੀਆਂ ਪਰਤਾਂ ਦਾ ਪਰਦਾਫਾਸ਼ ਕਰਨਾ ਆਸਾਨ ਹੋ ਜਾਵੇਗਾ। ਵਿਜੀਲੈਂਸ ਬਿਊਰੋ ਤੱਥਾਂ ਅਤੇ ਇਲੈਕਟ੍ਰਾਨਿਕ ਸਬੂਤਾਂ ਦੀ ਕਾਨੂੰਨੀ ਤੌਰ ‘ਤੇ ਪੁਸ਼ਟੀ ਕਰ ਰਹੀ ਹੈ ਅਤੇ ਪੁਸ਼ਟੀ ਹੋਣ ‘ਤੇ ਕੇਸ ਦਰਜ ਕੀਤਾ ਜਾ ਸਕਦਾ ਹੈ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਦੇ ਨਾਲ-ਨਾਲ ਵਿਜੀਲੈਂਸ ਬਿਊਰੋ ਬਠਿੰਡਾ ਵਿਕਾਸ ਅਥਾਰਟੀ ਦੇ ਤਤਕਾਲੀ ਅਧਿਕਾਰੀਆਂ ਦੇ ਨਾਲ ਉਪਰੋਕਤ ਦੋ ਪਲਾਟਾਂ ਨੂੰ ਲੈ ਕੇ ਵੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ, ਜੋ ਮਨਪ੍ਰੀਤ ਬਾਦਲ ਨੇ ਦੋ ਵਿਅਕਤੀਆਂ ਤੋਂ ਖਰੀਦੇ ਸਨ। ਵਿਜੀਲੈਂਸ ਸੂਤਰਾਂ ਅਨੁਸਾਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਰਬਨ ਅਸਟੇਟ ਬਠਿੰਡਾ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ 1560 ਵਰਗ ਗਜ਼ ਦੇ ਰਿਹਾਇਸ਼ੀ ਪਲਾਟ ਦੀ ਆਨਲਾਈਨ ਬੋਲੀ ਵਿੱਚ ਮਿਲੀਭੁਗਤ ਸੀ, ਜਿਸ ਨੂੰ ਮਨਪ੍ਰੀਤ ਬਾਦਲ ਨੇ ਰਾਜੀਵ ਕੁਮਾਰ ਅਤੇ ਵਿਕਾਸ ਕੁਮਾਰ ਨਾਮਕ ਵਿਅਕਤੀਆਂ ਤੋਂ ਖਰੀਦਿਆ ਸੀ। ਬੋਲੀ ਲਗਾਉਣ ਲਈ ਨਾ ਸਿਰਫ ਇੱਕੋ ਕੰਪਿਊਟਰ ਦੀ ਵਰਤੋਂ ਕੀਤੀ ਗਈ ਸੀ, ਸਗੋਂ ਵਿਕਾਸ ਅਤੇ ਰਾਜੀਵ ਦੁਆਰਾ 27 ਸਤੰਬਰ 2021 ਨੂੰ ਪਲਾਟ ਖਰੀਦਣ ਲਈ ਰੱਖੀ ਗਈ ਆਨਲਾਈਨ ਬੋਲੀ ਦੀਆਂ ਰਸਮਾਂ ਪੂਰੀਆਂ ਕਰਨ ਲਈ ਦਿੱਤੀ ਗਈ ਫੀਸ ਲਈ ਚਲਾਨ ਦਾ ਸੀਰੀਅਲ ਨੰਬਰ ਵੀ ਉਹੀ ਸੀ, ਪਰ ਦੋਵਾਂ ਵੱਲੋਂ ਦਿੱਤੇ ਹਲਫ਼ਨਾਮਿਆਂ ਦੇ ਸੀਰੀਅਲ ਨੰਬਰ ਵੀ ਇੱਕੋ ਲੜੀ ਦੇ ਸਨ ਅਤੇ ਦੋਵਾਂ ਦੇ ਗਵਾਹ ਵੀ ਸਾਂਝੇ ਸਨ।

ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ 27 ਸਤੰਬਰ ਨੂੰ ਹੋਈ ਆਨਲਾਈਨ ਬੋਲੀ ਵਿਚ ਕਾਮਯਾਬ ਹੋਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ 30 ਸਤੰਬਰ 2021 ਨੂੰ ਪਲਾਟ ਖਰੀਦਣ ਲਈ ਦੋਵਾਂ ਨਾਲ ਸਮਝੌਤਾ ਕੀਤਾ ਅਤੇ 4 ਅਕਤੂਬਰ ਨੂੰ ਦੋਵਾਂ ਦੇ ਬੈਂਕ ਖਾਤਿਆਂ ਵਿਚ ਸੀ. ਕਰੀਬ ਇੱਕ ਕਰੋੜ ਰੁਪਏ ਦੀ ਰਕਮ ਵੀ ਟਰਾਂਸਫਰ ਕੀਤੀ ਗਈ ਸੀ। ਜਿਸ ਤੋਂ ਬਾਅਦ ਉਸ ਨੇ ਬਠਿੰਡਾ ਵਿਕਾਸ ਅਥਾਰਟੀ ਦੀ ਸ਼ਰਤ ਅਨੁਸਾਰ 25 ਫੀਸਦੀ ਰਕਮ ਅਦਾ ਕੀਤੀ।