Delhi
PM ਮੋਦੀ ਵਟਸਐਪ ਚੈਨਲ ‘ਚ ਹੋਏ ਸ਼ਾਮਲ,ਪਹਿਲੇ ਸੰਦੇਸ਼ ‘ਚ ਸ਼ੇਅਰ ਕੀਤੀ ਸੰਸਦ ਭਵਨ ਦੀ ਤਸਵੀਰ

ਦਿੱਲੀ 20ਸਤੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਸਤੰਬਰ ਨੂੰ ਵਟਸਐਪ ਚੈਨਲ ‘ਤੇ ਸ਼ਾਮਲ ਹੋਏ ਸਨ। ਉਨ੍ਹਾਂ ਨੇ ਚੈਨਲ ‘ਤੇ ਆਪਣੇ ਪਹਿਲੇ ਸੰਦੇਸ਼ ‘ਚ ਲਿਖਿਆ, ‘ਵਟਸਐਪ ਕਮਿਊਨਿਟੀ ਨਾਲ ਜੁੜ ਕੇ ਬਹੁਤ ਰੋਮਾਂਚਿਤ! ਇਹ ਸਾਡੀ ਨਿਰੰਤਰ ਗੱਲਬਾਤ ਦੀ ਯਾਤਰਾ ਦਾ ਇੱਕ ਹੋਰ ਕਦਮ ਹੈ। ਆਓ ਇੱਥੇ ਜੁੜੇ ਰਹੀਏ! ਇਹ ਹੈ ਨਵੀਂ ਸੰਸਦ ਭਵਨ ਦੀ ਤਸਵੀਰ…’
ਰਾਤ 11 ਵਜੇ ਤੱਕ ਪ੍ਰਧਾਨ ਮੰਤਰੀ ਦੇ ਵਟਸਐਪ ਚੈਨਲ ਨੂੰ 3.74 ਲੱਖ ਤੋਂ ਵੱਧ ਲੋਕ ਫਾਲੋ ਕਰ ਚੁੱਕੇ ਹਨ। WhatsApp ਨੇ ਹਾਲ ਹੀ ‘ਚ ਇਸ ਫੀਚਰ ਨੂੰ ਰੋਲਆਊਟ ਕੀਤਾ ਹੈ। ਇਹ ਵਿਸ਼ੇਸ਼ਤਾ WhatsApp ਉਪਭੋਗਤਾਵਾਂ ਨੂੰ ਇੱਕ ਤਰਫਾ ਪ੍ਰਸਾਰਣ ਚੈਨਲ ਸ਼ੁਰੂ ਕਰਨ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨਾਲ ਜੁੜਨ ਦੀ ਆਗਿਆ ਦਿੰਦੀ ਹੈ।