Punjab
ਅਗਲੇ ਸਾਲ JEE Main, NEET ਤੇ NTA ਦੀਆਂ ਪ੍ਰੀਖਿਆਵਾਂ ਦੇਣ ਵਾਲਿਆਂ ਲਈ ਅਹਿਮ ਖ਼ਬਰ
ਲੁਧਿਆਣਾ20ਸਤੰਬਰ 2023 : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ 2024-25 ਦੇ ਅਕਾਦਮਿਕ ਸੈਸ਼ਨ ਲਈ ਮੁੱਖ ਦਾਖਲਾ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਅੰਡਰਗਰੈਜੂਏਟ ਕੋਰਸਾਂ (UG) ਵਿੱਚ ਦਾਖਲੇ ਲਈ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) 15 ਤੋਂ 31 ਮਈ, 2024 ਤੱਕ ਆਯੋਜਿਤ ਕੀਤਾ ਜਾਵੇਗਾ। ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਲਈ CUET-PG ਦੀ ਪ੍ਰੀਖਿਆ ਅਗਲੇ ਸਾਲ 11 ਤੋਂ 28 ਮਾਰਚ ਤੱਕ ਹੋਵੇਗੀ।
ਜੇਈਈ ਮੇਨ 2024 ਦੋ ਸੈਸ਼ਨਾਂ ਵਿੱਚ ਕਰਵਾਏ ਜਾਣਗੇ। ਜੇਈਈ ਮੇਨ 2024 ਦੇ ਪਹਿਲੇ ਸੈਸ਼ਨ ਦੀ ਪ੍ਰੀਖਿਆ ਜਨਵਰੀ-ਫਰਵਰੀ ਵਿੱਚ ਅਤੇ ਦੂਜੇ ਸੈਸ਼ਨ ਦੀ ਪ੍ਰੀਖਿਆ ਅਪ੍ਰੈਲ 2024 ਵਿੱਚ ਆਯੋਜਿਤ ਕੀਤੀ ਜਾਵੇਗੀ। ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿੱਚ ਅੰਡਰ ਗਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (NEET 2024) 5 ਮਈ, 2024 ਨੂੰ ਕਰਵਾਈ ਜਾਵੇਗੀ।