Punjab
ਪਟਿਆਲਾ: ਹਿੰਦੂ ਤਖ਼ਤ ਦੇ ਕੌਮੀ ਪ੍ਰਚਾਰਕ ‘ਤੇ ਅਣਪਛਾਤੇ ਲੋਕਾਂ ਨੇ ਕੀਤਾ ਹਮਲਾ
ਪਟਿਆਲਾ 23ਸਤੰਬਰ 2023: ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਬੀਤੇ ਦਿਨ ਦੁਪਹਿਰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਮੱਥਾ ਟੇਕਣ ਪਹੁੰਚੇ ਹਿੰਦੂ ਤਖਤ ਦੇ ਰਾਸ਼ਟਰੀ ਪ੍ਰਚਾਰਕ ਦੇਵ ਅਮਿਤ ਸ਼ਰਮਾ ‘ਤੇ ਮੰਦਰ ਦੇ ਬਾਹਰ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਇੱਟਾਂ ਤੇ ਪਥਰਾਅ ਬਾਜੀ ਕੀਤੀ ਗਈ , ਜਿਸ ਕਾਰਨ ਅਮਿਤ ਸ਼ਰਮਾ ਤੇ ਉਸ ਦੇ ਸਾਥੀਆਂ ਦੀਆਂ ਦੋ ਕਾਰਾਂ ਦੇ ਸ਼ੀਸ਼ੇ ਟੁੱਟ ਗਏ। ਬਾਅਦ ਵਿੱਚ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਓਥੇ ਹੀ ਦੱਸ ਦੇਈਏ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
ਹਿੰਦੂ ਤਖ਼ਤ ਦੇ ਕੌਮੀ ਪ੍ਰਚਾਰਕ ਦੇਵ ਅਮਿਤ ਸ਼ਰਮਾ ਨੇ ਕਿਹਾ ਕਿ ਹਿੰਦੂ ਭਾਈਚਾਰੇ ਵੱਲੋਂ ਮਾਸਟਰ ਸਲੀਮ ਖ਼ਿਲਾਫ਼ ਪਰਚਾ ਦਰਜ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਅਰਦਾਸ ਪੂਰੀ ਕੀਤੀ ਗਈ ਅਤੇ ਨਾਮਜ਼ਦਗੀ ਦਰਜ ਕਰਵਾਈ ਗਈ, ਜੋ ਸਮੁੱਚੇ ਹਿੰਦੂ ਸਮਾਜ ਦੀ ਏਕਤਾ ਅਤੇ ਸਫ਼ਲਤਾ ਦਾ ਪ੍ਰਤੀਕ ਹੈ। ਇਸ ਲਈ ਉਹ ਸ਼ੁੱਕਰਵਾਰ ਨੂੰ ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਮੱਥਾ ਟੇਕਣ ਅਤੇ ਅਰਦਾਸ ਕਰਨ ਆਏ ਸਨ। ਸ਼ਰਮਾ ਨੇ ਇਸ ਦੌਰਾਨ ਗੋਲੀਬਾਰੀ ਹੋਣ ਦਾ ਵੀ ਸ਼ੱਕ ਪ੍ਰਗਟਾਇਆ ਪਰ ਨਾਲ ਹੀ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਕੇ ਇਸ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੰਦਰ ਦੇ ਬਾਹਰ ਖੜ੍ਹੇ ਪੁਲੀਸ ਮੁਲਾਜ਼ਮਾਂ ਨੂੰ ਆਉਂਦਾ ਦੇਖ ਕੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਐਸਪੀ (ਸਿਟੀ) ਸਰਫਰਾਜ਼ ਆਲਮ ਨੇ ਮੰਨਿਆ ਕਿ ਕਾਲੀ ਮਾਤਾ ਮੰਦਰ ਦੇ ਬਾਹਰ ਹਿੰਦੂ ਨੇਤਾ ਦੇਵ ਅਮਿਤ ਸ਼ਰਮਾ ਦੀਆਂ ਦੋ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ। ਇਸ ਦੇ ਆਧਾਰ ‘ਤੇ ਮਾਮਲੇ ‘ਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਦਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ।