Uncategorized
ED ਨੇ ਕਪਿਲ ਸ਼ਰਮਾ, ਹੁਮਾ ਕੁਰੈਸ਼ੀ, ਹਿਨਾ ਖਾਨ ਨੂੰ ਕੀਤਾ ਸੰਮਨ ਜਾਰੀ

6ਅਕਤੂਬਰ 2023: ਈਡੀ ਨੇ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ‘ਚ ਕਾਮੇਡੀਅਨ ਕਪਿਲ ਸ਼ਰਮਾ, ਅਭਿਨੇਤਰੀ ਹੁਮਾ ਕੁਰੈਸ਼ੀ ਅਤੇ ਹਿਨਾ ਖਾਨ ਨੂੰ ਸੰਮਨ ਭੇਜਿਆ ਹੈ। ਹਾਲਾਂਕਿ ਦੋਵਾਂ ਨੂੰ ਕਦੋਂ ਬੁਲਾਇਆ ਗਿਆ ਹੈ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਹੀ ਅਭਿਨੇਤਾ ਰਣਬੀਰ ਕਪੂਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਈਮੇਲ ਭੇਜ ਕੇ ਪੇਸ਼ ਹੋਣ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ।
ਰਣਬੀਰ ਨੇ ਅੱਜ 6 ਅਕਤੂਬਰ ਨੂੰ ਰਾਏਪੁਰ ਦੇ ਈਡੀ ਦਫ਼ਤਰ ਵਿੱਚ ਪੇਸ਼ ਹੋਣਾ ਸੀ। ਈਡੀ ਰਾਏਪੁਰ ਦੇ ਵਕੀਲ ਸੌਰਭ ਪਾਂਡੇ ਨੇ ਦੱਸਿਆ ਕਿ ਰਣਬੀਰ ਨੇ 6 ਨਹੀਂ ਸਗੋਂ 5 ਅਕਤੂਬਰ ਨੂੰ ਪੇਸ਼ ਹੋਣਾ ਸੀ ਪਰ ਉਹ ਨਹੀਂ ਆਏ। ਅਧਿਕਾਰੀ ਸ਼ਾਮ 5 ਵਜੇ ਤੱਕ ਉਸ ਦਾ ਇੰਤਜ਼ਾਰ ਕਰਦੇ ਰਹੇ। ਉਸ ਦੀ ਈਮੇਲ ਮਿਲਣ ਤੋਂ ਬਾਅਦ ਹੁਣ ਸ਼ੁੱਕਰਵਾਰ ਨੂੰ ਤੈਅ ਕੀਤਾ ਜਾਵੇਗਾ ਕਿ ਉਸ ਨੂੰ ਦੂਜਾ ਸੰਮਨ ਕਿਸ ਤਰੀਕ ਨੂੰ ਭੇਜਿਆ ਜਾਵੇਗਾ।
ਰਣਬੀਰ ‘ਤੇ ਸੌਰਭ ਚੰਦਰਾਕਰ ਦੀ ਸੱਟੇਬਾਜ਼ੀ ਐਪ ਨੂੰ ਪ੍ਰਮੋਟ ਕਰਨ ਦਾ ਦੋਸ਼ ਹੈ। ਈਡੀ ਦਾ ਕਹਿਣਾ ਹੈ ਕਿ ਇਸ ਦੇ ਲਈ ਹਵਾਲਾ ਰਾਹੀਂ ਰਣਬੀਰ ਨੂੰ ਨਕਦ ਭੁਗਤਾਨ ਕੀਤਾ ਗਿਆ ਸੀ। ਈਡੀ ਅਦਾਕਾਰ ਤੋਂ ਜਾਣਨਾ ਚਾਹੁੰਦਾ ਹੈ ਕਿ ਉਹ ਕਦੋਂ ਤੋਂ ਇਸ ਦਾ ਪ੍ਰਚਾਰ ਕਰ ਰਿਹਾ ਹੈ? ਇਸ ਦੇ ਲਈ ਕਿਸਨੇ ਸੰਪਰਕ ਕੀਤਾ ਅਤੇ ਕਿਸ ਮੋਡ ਵਿੱਚ ਪੇਮੈਂਟ ਪ੍ਰਾਪਤ ਹੋਈ।