Punjab
ਖੰਨਾ ‘ਚ ਸਬਜ਼ੀ ਵੇਚਣ ਵਾਲਿਆਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ

7ਅਕਤੂਬਰ 2023: ਖੰਨਾ ਦੀ ਗੁਰੂ ਅਮਰਦਾਸ ਮਾਰਕੀਟ ਵਿੱਚ ਲੱਗਣ ਵਾਲੀ ਸਬਜ਼ੀ ਮੰਡੀ ਵਿੱਚ ਅਚਾਨਕ ਰੇਹੜੀ ਲਗਾ ਸਬਜ਼ੀ ਵੇਚਣ ਵਾਲਿਆਂ ਵੱਲੋਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ, ਮਾਮਲਾ ਗੁਰੂ ਅਮਰ ਦਾਸ ਮਾਰਕੀਟ ਦੀ ਕਾਰ ਪਾਰਕਿੰਗ ਦੇ ਠੇਕੇਦਾਰ ਵਲੋਂ ਕੀਤੀ ਜਾ ਰਹੀ ਨਜਾਇਜ਼ ਵਸੂਲ਼ੀ ਦਾ ਸੀ, ਰੇਹੜੀ ਵਾਲਿਆ ਵੱਲੋਂ ਜਿੱਥੇ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਉਹਨਾਂ ਠੇਕੇਦਾਰ ਤੇ ਨਜਾਇਜ਼ ਤੌਰ ਤੇ ਪੈਸੇ ਮੰਗ ਕੇ ਤੰਗ ਕਰਨ ਦੇ ਦੋਸ਼ ਲਗਾਏ ਗਏ ਹਨ , ਦੂਜੇ ਪਾਸੇ ਠੇਕੇਦਾਰ ਨੇ ਦੋਸ਼ ਨਕਾਰਦਿਆਂ ਹੋਈਆਂ ਕਾਰ ਪਾਰਕਿੰਗ ਚੋ ਰੇਹੜੀਆਂ ਹਟਾਉਣ ਦੀ ਗੱਲ ਕਹੀ।