Corona Virus
ਬਾਜਵਾ ਨੇ ਸੀਐਮ ਨੂੰ ਪੱਤਰ ਲਿਖ ASI ਹਰਜੀਤ ਸਿੰਘ ਨੂੰ ਪ੍ਰਮੋਟ ਕਰਨ ਦੀ ਕੀਤੀ ਮੰਗ

ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿੱਖ ਕੇ ASI ਹਰਜੀਤ ਸਿੰਘ ਨੂੰ ਪ੍ਰਮੋਟ ਕਰਨ ਦੀ ਗੱਲ ਕਹੀ ਹੈ। ਬਾਜਵਾ ਨੇ ਕਿਹਾ ASI ਹਰਜੀਤ ਸਿੰਘ ਨੇ ਜਿਸ ਬਹਾਦਰੀ ਨਾਲ ਆਪਣੀ ਡਿਊਟੀ ਨਿਭਾਈ ਹੈ ਉਸਦੇ ਲਈ ਉਸਨੂੰ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ।
ਦਸ ਦੇਈਏ ਕਿ ਪਿਛਲੇ ਦਿਨੀਂ ਪਟਿਆਲਾ ਵਿਖੇ ਨਾਕੇ ਦੋਰਾਨ ਰੋਕਣ ‘ਤੇ ਨਿਹੰਗ ਸਿੰਘਾਂ ਨੇ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ASI ਹਰਜੀਤ ਸਿੰਘ ਦਾ ਹੱਥ ਕਟਿਆ ਗਿਆ ਸੀ, ਜੋ ਬਾਅਦ ਵਿੱਚ ਪੀਜੀਆਈ ਦੇ ਡਾਕਟਰਾਂ ਨੇ ਜੋੜ ਦਿੱਤਾ ਸੀ।