Punjab
ਅਸਤ ‘ਤੇ ਸੱਚ ਦੀ ਜਿੱਤ ਵਜੋਂ ਸਾੜਿਆ ਜਾਂਦਾ ਹੀ ਰਾਵਣ ਦਾ ਪੁਤਲਾ

24 OCTOBER 2023: ਦੁਸਹਿਰਾ ਨਵਰਾਤਰੀ ਦੇ ਦਸਵੇਂ ਦਿਨ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਤਿਉਹਾਰ ਹਿੰਦੂਆਂ ਲਈ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਇਸ ਦਿਨ ਰਾਵਣ ਦਾ ਪੁਤਲਾ ਅਸਤ ‘ਤੇ ਸੱਚ ਦੀ ਜਿੱਤ ਵਜੋਂ ਸਾੜਿਆ ਜਾਂਦਾ ਹੈ। ਰਾਵਣ ਦਾ ਪੁਤਲਾ ਸਾੜਨ ਦੀ ਪਰੰਪਰਾ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਇੱਥੇ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਬਹੁਤ ਅਜੀਬ ਪਰੰਪਰਾਵਾਂ ਵੇਖੀਆਂ ਜਾ ਸਕਦੀਆਂ ਹਨ। ਜਿਸ ਵਿਚ ਰਾਵਣ ਦਾ ਪੁਤਲਾ ਸਾੜਨ ਤੋਂ ਬਾਅਦ ਇਸ ਦੀ ਲੱਕੜ ਨੂੰ ਸ਼ੁਭ ਮੰਨ ਕੇ ਘਰ ਲਿਜਾਇਆ ਜਾਂਦਾ ਹੈ।