Connect with us

National

ਦਿੱਲੀ ਪੁਲਸ ਨੇ ਕੈਨੇਡਾ ‘ਚ ਨੌਕਰੀ ਦੇ ਨਾਂ ‘ਤੇ ਵੀਜੇ ਦੇਣ ਵਾਲੇ ਚਗਿਰੋਹ ਦਾ ਕੀਤਾ ਪਰਦਾਫਾਸ਼

Published

on

ਨਵੀਂ ਦਿੱਲੀ 27 ਅਕਤੂਬਰ 2023: ਦਿੱਲੀ ਪੁਲਸ ਨੇ ਕੈਨੇਡਾ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਕਈ ਲੋਕਾਂ ਨਾਲ ਠੱਗੀ ਮਾਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਨ ਅਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਤਰੁਣ ਕੁਮਾਰ (43), ਵਿਨਾਇਕ (29) ਅਤੇ ਜਸਵਿੰਦਰ ਸਿੰਘ (25) ਵਾਸੀ ਪੰਜਾਬ ਵਜੋਂ ਹੋਈ ਹੈ। ਵਿਸ਼ੇਸ਼ ਪੁਲਿਸ ਕਮਿਸ਼ਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੀੜਤਾਂ ਨੂੰ ਕੈਨੇਡਾ ਅਤੇ ਖਾੜੀ ਦੇਸ਼ਾਂ ਵਿੱਚ ਨੌਕਰੀਆਂ ਦਾ ਲਾਲਚ ਦਿੱਤਾ ਅਤੇ ਉਨ੍ਹਾਂ ਨੂੰ ਕੈਨੇਡਾ ਦੇ ਵੀਜ਼ੇ ਦਿੱਤੇ, ਜੋ ਬਾਅਦ ਵਿੱਚ ਜਾਅਲੀ ਪਾਏ ਗਏ।

ਉਨ੍ਹਾਂ ਕਿਹਾ, ”ਜ਼ਿਆਦਾਤਰ ਪੀੜਤ ਪੰਜਾਬ ਦੇ ਹਨ। ਪੂਰੇ ਮਾਮਲੇ ਦੀ ਜਾਂਚ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ।ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ। ਯਾਦਵ ਨੇ ਕਿਹਾ, “ਉਹ 50,000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਪ੍ਰਤੀ ਵਿਅਕਤੀ ਤੱਕ ਐਡਵਾਂਸ ਫੀਸ ਲੈਂਦੇ ਸਨ, ਜਿਸ ਦੇਸ਼ ਲਈ ਉਹ ਅਪਲਾਈ ਕਰ ਰਹੇ ਸਨ, ਉਸ ‘ਤੇ ਨਿਰਭਰ ਕਰਦਾ ਸੀ,” ਯਾਦਵ ਨੇ ਕਿਹਾ। ਹੁਣ ਤੱਕ ਉਹ 1000 ਤੋਂ ਵੱਧ ਲੋਕਾਂ ਨਾਲ ਠੱਗੀ ਮਾਰ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ ਛੇ ਪਾਸਪੋਰਟ, ਸਟੈਂਪ, ਸਵਾਈਪ ਮਸ਼ੀਨ, ਲੈਪਟਾਪ, ਪ੍ਰਿੰਟਰ, ਵੀਜ਼ਾ ਦੀਆਂ ਫੋਟੋ ਕਾਪੀਆਂ ਅਤੇ ਹੋਰ ਦਸਤਾਵੇਜ਼ਾਂ ਤੋਂ ਇਲਾਵਾ ਲੈਮੀਨੇਟਰ ਮਸ਼ੀਨ, ਬਾਰਕੋਡ ਪ੍ਰਿੰਟਰ ਅਤੇ ਸਟਿੱਕਰ ਬਰਾਮਦ ਕੀਤੇ ਹਨ।