Punjab
CM ਮਾਨ ਦੇ ਵੱਲੋਂ ਅੱਜ 583 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ

ਚੰਡੀਗੜ੍ਹ 10 ਨਵੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਮੌਕੇ ਜਿੱਥੇ ਇੱਕ ਪਾਸੇ ਦੀਵਾਲੀ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਅੱਜ ਪੰਜਾਬ ਦੇ 583 ਨੌਜਵਾਨ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣੇ ਹਨ।ਤੁਹਾਨੂੰ ਦੱਸ ਦੇਯੀਏ ਕਿ ਇਸ ਮੌਕੇ ਹਰਪਾਲ ਚੀਮਾ, ਡਾ: ਬਲਬੀਰ, ਗੁਰਮੀਤ ਖੁੱਡੀਆਂ ਅਤੇ ਬ੍ਰਹਮ ਸ਼ੰਕਰ ਜਿੰਪਾ ਵੀ ਹਾਜ਼ਰ ਰਹੇ | ਹੁਣ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਮਿਹਨਤ ਕਰਕੇ ਇੱਥੇ ਪਹੁੰਚੇ ਹੋ।ਇਹ ਵੀ ਤੁਹਾਨੂੰ ਦੱਸ ਦੇਈਏ ਕਿ ਪਹਿਲਾਂ 596 ਨਿਯੁਕਤੀ ਪੱਤਰ ਦਿੱਤੇ ਜਾਣੇ ਸਨ ਪਰ 13 ਉਮੀਦਵਾਰਾਂ ਲਈ ਕੁਝ ਕਾਨੂੰਨੀ ਅੜਚਣਾਂ ਸਨ, ਇਸ ਲਈ ਹੁਣ 583 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।ਓਥੇ ਹੀ ਉਹਨਾਂ ਸਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ‘ਤੇ ਟਿੱਪਣੀ ਕੀਤੀ ਹੈ, ਤੇ ਕਿਹਾ ਕਿ ਕੈਪਟਨ ਪਹਿਲਾਂ ਮੁਗਲਾਂ ਨਾਲ ਸੀ। ਫਿਰ ਅੰਗਰੇਜ਼ਾਂ ਨਾਲ, ਫਿਰ ਅਕਾਲੀਆਂ ਨਾਲ, ਫਿਰ ਅਕਾਲੀ ਦਲ ਸੁਰ ਹੁਣ ਬੀ.ਜੇ.ਪੀ. ਵੱਲ ਹੋ ਗਏ ਹਨ|