Corona Virus
ਕਰਫ਼ਿਊ ਦੇ ਨਕਲੀ ਪਾਸ ਬਣਾਉਣ ਦਾ ਮਾਮਲਾ
ਅੰਮ੍ਰਿਤਸਰ, 18 ਅਪ੍ਰੈਲ: ਕੋਰੋਨਾ ਕਾਰਨ ਅਪਰਾਧ ਦੀ ਗਿਣਤੀ ਘਟ ਗਈ ਹੈ ਅਤੇ ਹੁਣ ਕੋਰੋਨਾ ਦੇ ਨਾਂ ‘ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਈ ਪਾਸ ਦੇ ਨਾਂ ‘ਤੇ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੋਕਾਂ ਨੂੰ ਕਰਫ਼ਿਊ ਪਾਸ ਦੇ ਨਾਂ ‘ਤੇ ਧੋਖਾ ਦਿੱਤਾ ਜਾ ਰਿਹਾ ਸੀ। ਨਿਹਾਲ ਸਿੰਘ ਨਾਂ ਦਾ ਵਿਅਕਤੀ, ਜਿਸਦੀ ਕੰਪਿਊਟਰ ਦੀ ਦੁਕਾਨ ਸੀ, ਉਸਨੇ ਆਪਣੀ ਦੁਕਾਨ ਦੇ ਬਾਹਰ ਕਰਫ਼ਿਊ ਪਾਸ ਦਾ ਬੋਰਡ ਲਾਇਆ ਹੋਇਆ ਸੀ। ਕੋਰੋਨਾ ਵਾਇਰਸ ਕਾਰਨ ਸੂਬੇ ਵਿੱਚ ਕਰਫ਼ਿਊ ਲਗਾ ਦਿੱਤਾ ਗਿਆ, ਜਿਸਦਾ ਅਸਰ ਕਾਰੋਬਾਰ ਤੇ ਪੈ ਰਿਹਾ ਹੈ। ਜਿਸ ਕਾਰਨ ਨਿਹਾਲ ਸਿੰਘ ਲੋਕਾਂ ਨੂੰ ਨਕਲੀ ਪਾਸ ਬਣਾ ਕੇ ਦੇ ਰਿਹਾ ਸੀ।
ਇਸ ਬਾਰੇ ਸੂਚਨਾ ਮਿਲਣ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਨਕਲੀ ਕਰਫ਼ਿਊ ਪਾਸ ਬਣਾਉਣ ਵਾਲੇ ਦੀ ਤਲਾਸ਼ ਜਾਰੀ ਹੈ।