News
ਨਿਊਯਾਰਕ ‘ਚ ਹੁਣ ਤੱਕ 14,000 ਦੀ ਮੌਤ
ਕੋਰੋਨਾ ਵਾਇਰਸ ਦਾ ਅਮਰੀਕਾ ਵਿਚ ਸਭ ਤੋਂ ਵੱਧ ਕਹਿਰ ਦੇਖਿਆ ਜਾ ਰਿਹਾ ਹੈ। ਦੱਸ ਦਈਏ ਮਹਾਂਮਾਰੀ ਦਾ ਕੇਂਦਰ ਬਣੇ ਨਿਊਯਾਰਕ ਵਿਚ ਹੁਣ ਤੱਕ 14 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 2 ਲੱਖ ਲੋਕ ਪੀੜਤ ਹਨ। ਗੁਆਂਢੀ ਸ਼ਹਿਰ ਨਿਊਜਰਸੀ ਵਿਚ ਤਕਰੀਬਨ 78 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ 3,800 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਟਰੰਪ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਨੇ ਹੁਣ ਤੱਕ 37 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਹੈ, ਜੋ ਕਿਸੇ ਵੀ ਦੇਸ਼ ਵਿਚ ਸਭ ਤੋਂ ਵੱਧ ਜਾਂਚ ਹੈ।
ਟਰੰਪ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਯਤਨ ਨਾ ਕੀਤੇ ਹੁੰਦੇ ਤਾਂ ਮਰਨ ਵਾਲਿਆਂ ਦੀ ਗਿਣਤੀ ‘ਚ ਹੋਰ ਵਾਧਾ ਹੋਵੇਗਾ। ਟਰੰਪ ਨੇ ਕਿਹਾ, “ਸਾਡੇ ਦੇਸ਼ ਨਾਲ ਜੋ ਵਾਪਰਿਆ ਉਹ ਡਰਾਉਣਾ ਹੈ। ਦੁਨੀਆ ਭਰ ਦੇ 184 ਦੇਸ਼ਾਂ ਨਾਲ ਜੋ ਵਾਪਰਿਆ ਉਹ ਭਿਆਨਕ ਹੈ। ਇਹ ਇਕ ਭਿਆਨਕ ਚੀਜ਼ ਹੈ ਅਤੇ ਇਸ ਦਾ ਕੋਈ ਕਾਰਨ ਨਹੀਂ ਹੈ। ਅਜਿਹਾ ਦੁਬਾਰਾ ਕਦੇ ਨਹੀਂ ਹੋਣਾ ਚਾਹੀਦਾ।”