Corona Virus
ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ ?
ਕੋਰੋਨਾਵਾਇਰਸ ਨਾਲ ਪੂਰੀ ਦੁਨੀਆਂ ’ਚ ਹਾਹਾਕਾਰ ਮੱਚੀ ਹੋਈ ਹੈ। ਮਰਨ ਵਲਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਟਲੀ, ਸਪੇਨ ਤੇ ਅਮਰੀਕਾ ’ਚ ਸਸਕਾਰ ਲਈ ਜੱਦੋ-ਜਹਿਦ ਹੈ। ਜ਼ਿਆਦਾਤਰ ਲੋਕਾਂ ਨੂੰ ਇਹ ਡਰ ਰਹਿੰਦਾ ਹੈ ਕਿ ਮ੍ਰਿਤਕਾਂ ਦੇ ਸਸਕਾਰ ਵੇਲੇ ਉਨ੍ਹਾਂ ਨੂੰ ਵੀ ਇਨਫੈਕਸ਼ਨ ਨਾ ਹੋ ਜਾਵੇ। ਅਜਿਹੇ ’ਚ ਕਈ ਲੋਕਾਂ ਦੇ ਮਨ੍ਹਾਂ ’ਚ ਸਵਾਲ ਪੈਦਾ ਹੁੰਦਾ ਹੈ ਕਿ ਕੋਰੋਨਾ ਨਾਲ ਮਰੇ ਵਿਅਕਤੀ ਦੇ ਸਸਕਾਰ ਵੇਲੇ ਕਿਹੜੇ ਖਤਰੇ ਪੈਦਾ ਹੋ ਸਕਦੇ ਹਨ ਤੇ ਕੀ ਸਾਵਧਾਨੀਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ। ਹਾਲੇ ਤੱਕ ਕੋਰੋਨਾਵਾਇਰਸ ਨਾਲ ਮਰਨ ਤੋਂ ਬਾਅਦ ਜੀਵਾਣੂਆਂ ਦੇ ਜਿਊਂਦੇ ਰਹਿਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਇਸ ਲਈ ਦੁਨੀਆਂ ਭਰ ਦੇ ਵੱਖ-ਵੱਖ ਮੁਲਕਾਂ ਵੱਲੋਂ ਸਸਕਾਰ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਵਿਸ਼ਵ ਸਿਹਤ ਸੰਗਠਨ ਵੱਲੋਂ ਲਾਸ਼ ਚੋਂ ਕਿਸੇ ਵੀ ਤਰ੍ਹਾਂ ਦੇ ਨਿਕਲੇ ਤਰਲ ਪਦਾਰਥ ਤੋਂ ਬਚਣ ਅਤੇ ਲਾਸ਼ ਨੂੰ ਸਮਸ਼ਾਨ ਘਰ ਤੱਕ ਲਿਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਲਪੇਟਣ ਦਾ ਸੁਝਾਅ ਦਿੱਤਾ ਗਿਆ ਹੈ।
ਕੋਰੋਨਾਵਾਇਰਸ ਨਾਲ ਮੌਤਾਂ ਦੇ ਵਧਦੇ ਅੰਕੜਿਆਂ ਨੂੰ ਵੇਖਦਿਆਂ ਭਾਰਤੀ ਸਿਹਤ ਮੰਤਰਾਲੇ ਨੇ ਵੀ ਇਸ ਬਿਮਾਰੀ ਨਾਲ ਨਾਲ ਮਰੇ ਲੋਕਾਂ ਦੇ ਸਸਕਾਰ ਨੂੰ ਲੈ ਕੇ ਕੁੱਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ:-
ਲਾਸ਼ ’ਤੇ ਕੰਮ ਕਰ ਰਹੇ ਸਿਹਤ ਕਰਮੀ ਆਪਣੇ ਹੱਥਾਂ ਦੀ ਸਫਾਈ ਦਾ ਧਿਆਨ ਰੱਖਣ, N-95 ਮਾਸਕ ਪਹਿਨਣ, ਐਨਕਾਂ ਲਗਾਉਣ ਅਤੇ ਪਾਣੀ ਤੋਂ ਬਚਾਅ ਵਾਲਾ ਐਪੇਰਨ ਪਹਿਨਣ।
ਜੇਕਰ ਮਰਨ ਵਾਲੇ ਵਿਅਕਤੀ ਦੇ ਕਈ ਨਾਲੀ ਲੱਗੀ ਹੈ ਤਾਂ ਉਸਨੂੰ ਉਤਾਰ ਦਿੱਤਾ ਜਾਵੇ ਅਤੇ ਲਾਸ਼ ਦਾ ਹਰੇਕ ਛੇਕ ਬੰਦ ਕਰ ਦਿੱਤਾ ਜਾਵੇ।
ਜੇਕਰ ਕੋਈ ਪਰਿਵਾਰਿਕ ਮੈਂਬਰ ਲਾਸ਼ ਵੇਖਣੀ ਚਾਹਵੇ ਤਾਂ ਬਚਾਅ ਵਾਲਾ ਸਮਾਨ ਪਹਿਨਾ ਕੇ ਵੇਖਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
ਲਾਸ਼ ਨੂੰ ਲੀਕ ਨਾ ਹੋਣ ਵਾਲੇ ਬੈਗ ’ਚ ਲਪੇਟਿਆ ਜਾਵੇ ਅਤੇ ਪਰਿਵਾਰ ਵੱਲੋਂ ਦਿੱਤੇ ਗਏ ਕੱਪੜਿਆਂ ਨੂੰ ਵੀ ਉਸੇ ਬੈਗ ਦੀ ਉਪਰ ਦੀ ਹੀ ਲਪੇਟਿਆ ਜਾਵੇ।
ਲਾਸ਼ ਦੇ ਸੰਪਰਕ ’ਚ ਆਏ ਹਰ ਸਮਾਨ ਅਤੇ ਕੱਪੜੇ ਨੂੰ ਵੀ ਬਾਇਓਹਜ਼ਾਰਡ ਬੈਗ ’ਚ ਪਾਇਆ ਜਾਣਾ ਚਾਹੀਦਾ ਹੈ…
ਲਾਸ਼ ਹਟਾਉਣ ਤੋਂ ਮਗਰੋਂ ਆਈਸੋਲੇਸ਼ਨ ਵਾਰਡ ਦੀ ਹਰ ਚੀਜ਼ ਚੰਗੀ ਤਰ੍ਹਾਂ ਸਾਫ ਕਰ ਕੇ ਸੁਕਾਉਣੇ ਚਾਹੀਦੇ ਹਨ…
ਮੁਰਦਾ ਘਰਾਂ ’ਚ ਹਦਾਇਤਾਂ:-
ਲਾਸ਼ ਨੂੰ 4 ਡਿਗਰੀ ਸੈਂਟੀਗ੍ਰੇਟ ਤਾਪਮਾਨ ’ਤੇ ਰੱਖਿਆ ਜਾਵੇ।
ਲਾਸ਼ ਹਟਾਉਣ ਮਗਰੋਂ ਮੁਰਦਾ ਘਰ ਦੀ ਵੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ।
ਲਾਸ਼ ਦੀ EMBALMING ਕੀਤੀ ਜਾਵੇ, ਭਾਵ ਕੋਈ ਕੈਮੀਕਲ ਨਾ ਲਗਾਇਆ ਜਾਵੇ।
ਸਸਕਾਰ ਮੌਕੇ ਹਦਾਇਤਾਂ:-
ਲਾਸ਼ ਨੂੰ ਬੈਗ ’ਚ ਲਪੇਟ ਕੇ ਵਾਹਨ ਰਾਹੀਂ ਹੀ ਸਮਸ਼ਾਨ ਘਾਟ ’ਚ ਲਿਜਾਇਆ ਜਾਵੇ।
ਸਸਕਾਰ ਵੇਲੇ ਬਹੁਤੇ ਲੋਕਾਂ ਦਾ ਇਕੱਠ ਨਾ ਹੋਣ ਦਿੱਤਾ ਜਾਵੇ, ਇਸ ਮੌਕੇ ਘੱਟ ਤੋਂ ਘੱਟ ਵਿਅਕਤੀ ਮੌਜੂਦ ਰਹਿਣ।
ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਕੋਰੋਨਾ ਨਾਲ ਮ੍ਰਿਤਕ ਵਿਅਕਤੀ ਨੂੰ ਨਾ ਛੂਹਣ।
ਅਜਿਹੀ ਕੋਈ ਵੀ ਰਸਮ ਨਾ ਕੀਤੀ ਜਾਵੇ ਜਿਸ ’ਚ ਲਾਸ਼ ਨੂੰ ਛੂਹਣ ਦੀ ਲੋੜ ਪੈਂਦੀ ਹੈ।
ਬੌਡੀ ਬੈਗ ਖੋਲ੍ਹ ਕੇ ਆਖਰੀ ਵਾਰ ਮ੍ਰਿਤਕ ਦਾ ਚਿਹਰਾ ਵੇਖਿਆ ਜਾ ਸਕਦਾ ਹੈ।
ਸਸਕਰ ਮਗਰੋਂ ਓਥੇ ਮੌਜੂਦ ਸਟਾਫ ਅਤੇ ਪਰਿਵਾਰਿਕ ਮੈਂਬਰ ਚੰਗੀ ਤਰ੍ਹਾਂ ਆਪਣੇ ਹੱਥਾਂ ਦੀ ਸਫਾਈ ਕਰਨ।
ਜੇਕਰ ਲਾਸ਼ ਨੂੰ ਜਲਾਇਆ ਗਿਆ ਹੈ ਤਾਂ ਸਸਕਾਰ ਮਗਰੋਂ ਅਸਥੀਆਂ ਚੁਗਣ ’ਚ ਕੋਈ ਖਤਰਾ ਨਹੀਂ ਹੈ।
ਸਸਕਾਰ ਮਗਰੋਂ ਸਮਸ਼ਾਨ ਘਾਟ ਨੂੰ ਵੀ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ।