Punjab
ਵੱਡੀ ਖ਼ਬਰ : ਸੰਗਰੂਰ ਦੇ ਮੈਰੀਟੋਰੀਅਸ ਸਕੂਲ ‘ਚ ਬੱਚਿਆਂ ਨੂੰ ਦਿੱਤਾ ਗਿਆ ਖਰਾਬ ਖਾਣਾ

2 ਦਸੰਬਰ 2023: ਸੰਗਰੂਰ ਦੇ ਘਾਵਦਾ ‘ਚ ਬਣੇ ਮੈਰੀਟੋਰੀਅਸ ਸਕੂਲ ‘ਚ ਬੱਚਿਆਂ ਨੂੰ ਖਰਾਬ ਖਾਣਾ ਦਿੱਤਾ ਗਿਆ | ਜਿਸ ਦੇ ਕਾਰਨ ਬੱਚਿਆਂ ਦੋ ਸਿਹਤ ਖਰਾਬ ਹੋ ਗਈ ਹੈ|ਓਥੇ ਹੀ ਦੱਸ ਦੇਈਏ ਕਿ ਬੱਚਿਆਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 60 ਦੇ ਕਰੀਬ ਬੱਚੇ ਇਹ ਖਾਣਾ ਖਾਣ ਤੋਂ ਬਾਅਦ ਬਿਮਾਰ ਹੋ ਗਏ।ਬੱਚਿਆਂ ਦੇ ਮਾਪੇ ਸਕੂਲ ਅੱਗੇ ਰੋ ਰਹੇ ਹਨ ਅਤੇ ਪ੍ਰੇਸ਼ਾਨ ਹਨ।ਸਕੂਲ ਪ੍ਰਸ਼ਾਸਨ ਵੱਲੋਂ ਸਕੂਲ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ ਹਨ।ਸੰਗਰੂਰ ਦੇ ਐਸਡੀਐਮ ਤੇ ਵਿਧਾਇਕ ਨਰੇਂਦਰ ਕੌਰ ਭਾਰਜ ਪਹੁੰਚੇ, ਸਕੂਲ ਅੰਦਰ ਜਾਂਚ ਜਾਰੀ ਹੈ।ਸਕੂਲ ਦੇ ਅੰਦਰ ਹੀ ਹੋਸਟਲ ਬਣਾਇਆ ਗਿਆ ਹੈ।ਬੱਚੇ ਇੱਥੇ ਹੀ ਰਹਿੰਦੇ ਹਨ ਅਤੇ ਪੜ੍ਹਦੇ ਹਨ।