Punjab
BREAKING: ਬਠਿੰਡਾ ‘ਚ ਭਰਾਵਾਂ ਨੇ ਭੈਣ ਤੇ ਉਸ ਦੇ ਕਾਂਸਟੇਬਲ ਪਤੀ ਦਾ ਕੀਤਾ ਕਤਲ

4 ਦਸੰਬਰ 2023: ਬਠਿੰਡਾ ‘ਚ ਆਨਰ ਕਿਲਿੰਗ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਰਾ ਨੇ ਭੈਣ ਅਤੇ ਉਸਦੇ ਪਤੀ ਦਾ ਕਤਲ ਕਰ ਦਿੱਤਾ। ਮਰਨ ਵਾਲਾ ਲੜਕਾ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ। ਫਿਲਹਾਲ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਬਠਿੰਡਾ ਦੇ ਪਿੰਡ ਤੁੰਗਵਾਲੀ ਵਿੱਚ ਵਾਪਰੀ ਹੈ।ਜਗਮੀਤ ਸਿੰਘ ਵੱਲੋਂ 2019 ਵਿੱਚ ਬੇਅੰਤ ਕੌਰ ਨਾਲ ਹਾਈਕੋਰਟ ਰਾਹੀਂ ਮੈਰਿਜ ਕਰਵਾਈ ਗਈ ਸੀ| ਬੇਅੰਤ ਕੌਰ ਪਿਛਲੇ ਕੁਝ ਸਮੇਂ ਤੋਂ ਆਪਣੇ ਮਾਪਿਆਂ ਕੋਲ ਪਿੰਡ ਤੁੰਗਵਾਲੀ ਰਹਿ ਰਹੀ ਸੀ|
ਰਾਤ ਕਿਸੇ ਗੱਲੋਂ ਤਕਰਾਰ ਤੋਂ ਬਾਅਦ ਜਗਮੀਤ ਸਿੰਘ ਅਤੇ ਬੇਅੰਤ ਕੌਰ ਦਾ ਉਸ ਦੇ ਭਰਾ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।