Punjab
ਕੈਪਟਨ ਨੇ ACP ‘ਤੇ ਕਾਨੂੰਗੋ ਦੀ ਕੋਰੋਨਾ ਕਾਰਨ ਮੌਤ ‘ਤੇ ਦੁੱਖ ਦਾ ਕੀਤਾ ਪ੍ਰਗਟਾਵਾ, 50 ਲੱਖ ਪਰਿਵਾਰ ਨੂੰ ਦੇਣ ਦਾ ਕੀਤਾ ਐਲਾਨ

ਚੰਡੀਗੜ੍ਹ, 18 ਅਪ੍ਰੈਲ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏ.ਸੀ.ਪੀ ਅਨਿਲ ਕੋਹਲੀ ਅਤੇ ਕਾਨੂੰਗੋ ਗੁਰਮੇਲ ਸਿੰਘ ਦੇ ਪਰਿਵਾਰ ਨੂੰ 50 ਲੱਖ ਦੇਣ ਦਾ ਐਲਾਨ ਕੀਤਾ ਹੈ । ਕੈਪਟਨ ਦਾ ਕਹਿਣਾ ਹੈ ਕਿ ਡਿਊਟੀ ਦੌਰਾਨ ਕੋਰੋਨਾ ਨਾਲ ਮੌਤ ਹੋਣ ‘ਤੇ ਪਰਿਵਾਰ ਨੂੰ ਇਹ ਰਾਸ਼ੀ ਦਿੱਤੀ ਜਾਵੇਗੀ ।
ਦੱਸ ਦਈਏ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਆਪਣੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਏ.ਸੀ.ਪੀ ਬਹਾਦੁਰ ਅਫ਼ਸਰ ਸੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਸੀ ਨਾਲ ਹੀ ਕੈਪਟਨ ਨੇ ਕਿਹਾ ਕਿ ਕੋਹਲੀ ਬਾਕੀਆਂ ਅਫ਼ਸਰਾਂ ਲਈ ਮਿਸਾਲ ਹਨ। ਇਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਅਫ਼ਸਰ ਕੋਰੋਨਾ ਵਾਰੀਅਰ ਦੀ ਕਮੀ ਕੋਈ ਵੀ ਪੁਰਾ ਨਹੀਂ ਕਰ ਸਕਦਾ।
ਅਨਿਲ ਕੋਹਲੀ ਦੀ ਮੌਤ ਉੱਤੇ ਡੀ. ਜੀ.ਪੀ ਦਿਨਕਰ ਗੁਪਤਾ ਨੇ ਵੀ ਆਪਣੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਪੋਲਿਸ ਨੇ ਆਪਣਾ ਹੋਣਹਾਰ, ਬਹਾਦਰ ਸਾਥੀ ਗਵਾ ਦਿੱਤਾ ਹੈ।
ਦੱਸ ਦਈਏ ਏ.ਸੀ.ਪੀ ਅਨਿਲ ਕੋਹਲੀ ਦਾ ਅੱਜ ਸ਼ਾਮ ਢੋਲੇਵਾਲ ਨੇੜੇ ਸਥਿਤ ਸ਼ਮਸ਼ਾਨਘਾਟ ‘ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਾਂਸਦ ਰਵਨੀਤ ਬਿੱਟੂ, ਵਿਧਾਇਕ ਸੰਜੇ ਤਲਵਾੜ, ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ। ਪਰਿਵਾਰ ਵੱਲੋਂ ਮ੍ਰਿਤਕ ਕੋਹਲੀ ਦੀ ਪਤਨੀ, ਬੇਟਾ ਅਤੇ ਰਿਸ਼ਤੇਦਾਰ ਵੀ ਸ਼ਾਮਲ ਹੋਏ। ਮ੍ਰਿਤਕ ਕੋਹਲੀ ਦੇ ਲੜਕੇ ਪਾਰਸ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਟ ਕੀਤੀ।
ਮਹਿਕਮੇ ਨੂੰ ਸਮਰਪਿਤ ਅਤੇ ਇਮਾਨਦਾਰ ਪੁਲਿਸ ਅਧਿਕਾਰੀ ਲੁਧਿਆਣਾ ਦੇ ਸਹਾਇਕ ਪੁਲਿਸ ਕਮਿਸ਼ਨਰ ਅਨਿਲ ਕੁਮਾਰ ਕੋਹਲੀ ਜੋ ਕਿ ਕੋਰੋਨਾ ਵਾਇਰਸ ਕਾਰਨ ਲੁਧਿਆਣਾ ਦੇ ਇਕ ਹਸਪਤਾਲ ਵਿਖੇ ਸਦੀਵੀ ਵਿਛੋੜਾ ਦੇ ਗਏ ਹਨ, ਨੇ ਬਤੌਰ ਉੱਪ ਪੁਲਿਸ ਕਪਤਾਨ ਵਜੋਂ ਬਲਾਚੌਰ ਸਬ ਡਵੀਜ਼ਨ ਵਿਖੇ 28 ਨਵੰਬਰ 2017 ਤੋਂ 07/08/2018 ਤੱਕ ਸੇਵਾਵਾਂ ਨਿਭਾਈਆਂ।