Corona Virus
ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨੇ ਲਈਆਂ 27 ਜਾਨਾਂ ਅਤੇ 1334 ਨਵੇਂ ਮਾਮਲੇ ਆਏ ਸਾਹਮਣੇ

ਕੋਵਿਡ19 ਨੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਮਚਾ ਰੱਖੀ ਹੈ। ਭਾਰਤ ਵਿੱਚ ਵੀ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਦੇ 1334 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਮਹਾਮਾਰੀ ਨੇ 27 ਲੋਕਾਂ ਦੀ ਜਾਨ ਲੈ ਲਈ।
ਸਹਿਤ ਅਤੇ ਪਰਿਵਾਰ ਭਲਾਈ ਵਿਭਾਗ ਅਨੁਸਾਰ ਭਾਰਤ ਵਿੱਚ ਹਣ ਤੱਕ ਕੋਰੋਨਾ ਵਾਇਰਸ ਦੇ 15712 ਮਾਮਲੇ ਹੋ ਚੁੱਕੇ ਹਨ। ਜਿਸ ਵਿਚੋਂ 12974 ਐਕਟਿਵ ਕੇਸ ਹਨ। ਜਦਕਿ 2230 ਲੋਕ ਇਸ ਬਿਮਾਰੀ ਨੂੰ ਮਾਤ ਦੇ ਚੁੱਕੇ ਹਨ। ਭਾਰਤ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 507 ਹੋ ਚੁੱਕਾ ਹੈ।