Connect with us

Punjab

ਹਾਕੀ ਦੇ ਖਿਡਾਰਿਆ ਲਈ ਵਰਦਾਨ ਬਣੇ ਅਟਾਰੀ ਪਿੰਡ ਦੇ ਐਨ ਆਰ ਆਈ

Published

on

ਅੰਮ੍ਰਿਤਸਰ 19 ਦਸੰਬਰ 2023:-  ਅੰਮ੍ਰਿਤਸਰ ਦੇ ਸਰਹਦੀ ਪਿੰਡ ਵਿਚ ਐਨ ਆਰ ਆਈ ਉਲੰਪਿਕ ਸ਼ਮਸ਼ੇਰ ਸਿੰਘ ਅਤੇ ਯੁਗਰਾਜ ਸਿੰਘ ਵਲੋ ਪਿੰਡ ਵਿਚ ਹਾਕੀ ਨੂੰ ਪ੍ਰਮੋਟ ਕਰਨ ਲਈ ਖਿਡਾਰੀਆ ਲਈ ਜਿਥੇ ਟ੍ਰੇਕ ਸੂਟ ਭੇਜੇ ਉਥੇ ਹੀ ਹੋਰ ਵੀ ਐਨ ਆਰ ਆਈ ਭਰਾਵਾ ਵਲੋ ਸਮੇ ਸਮੇ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆ ਤੋ ਗਰਕ ਹੌਣ ਤੋ ਬਚਾਉਣ ਲਈ ਵਖ ਵਖ ਸਮਾਨ ਭੇਜੇ ਜਾਂਦੇ ਹਨ ਜਿਸ ਦੀ ਸਲਾੰਘਾ ਪਿੰਡ ਵਾਸੀਆ ਵਲੋ ਕੀਤੀ ਜਾਂਦੀ ਹੈ। ਪਰ ਸਰਕਾਰਾ ਵਲੋ ਕੀਤੇ ਫੋਕੇ ਦਾਅਵੇਆ ਨੂੰ ਲੈ ਕੇ ਉਹਨਾ ਵਿਚ ਰੋਸ਼ ਵੀ ਹੈ।

ਜਿਸ ਸੰਬਧੀ ਗਲਬਾਤ ਕਰਦਿਆ ਪਿੰਡਵਾਸ਼ੀ ਅਮਰਜੀਤ ਸਿੰਘ ਅਤੇ ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚਾਹੇ ਪਿੰਡ ਤੋ ਗਏ ਐਨ ਆਰ ਆਈ ਭਰਾ ਪਿੰਡ ਦੇ ਨੋਜਵਾਨਾ ਨੂੰ ਖੇਡਾ ਪ੍ਰਤੀ ਜਾਗਰੂਕ ਕਰਨ ਅਤੇ ਹਲਕਾ ਅਟਾਰੀ ਤੋ ਵਧੀਆ ਹਾਕੀ ਪਲੇਅਰ ਤਿਆਰ ਕਰਨ ਲਈ ਸਮੇ ਸਮੇ ਤੇ ਹਰ ਹਿਲਾ ਕਰਦੇ ਆ ਰਹੇ ਹਨ ਪਰ ਫਿਰ ਵੀ ਜੋ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਉਸ ਤੋ ਸਰਕਾਰਾ ਹਮੇਸ਼ਾ ਭਜਦਿਆ ਦਿਖਾਈ ਦਿੰਦਿਆ ਹਨ ਜਿਸਦੇ ਚਲਦੇ ਪਿੰਡ ਵਾਸੀਆ ਅਤੇ ਨੋਜਵਾਨਾ ਵਿਚ ਇਸ ਨੂੰ ਲੈ ਕੇ ਹਮੇਸ਼ਾ ਰੌਸ਼ ਬਣਿਆ ਰਹਿੰਦਾ ਹੈ ਪਰ ਧੰਨਵਾਦ ਹੈ ਉਹਨਾ ਐਨ ਆਰ ਆਈ ਵੀਰਾਂ ਦਾ ਜਿਹੜਾ ਅਜ ਖਿਡਾਰੀਆ ਲਈ ਇੰਗਲੈਡ ਤੋ ਟਰੈਕ ਸੂਟ ਭੇਜੇ ਹਨ।