Uncategorized
ਕੇਕ ‘ਤੇ ਡੋਲ੍ਹੀ ਸ਼ਰਾਬ, ਅੱਗ ਲਗਾ ਕੇ ਕਿਹਾ- ‘ਜੈ ਮਾਤਾ ਦੀ, ਰਣਬੀਰ ਕਪੂਰ ਮੁਸੀਬਤ ‘ਚ

28 ਦਸੰਬਰ 2203: ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਕ੍ਰਿਸਮਸ ਪਾਰਟੀ ਨੂੰ ਲੈ ਕੇ ਅਦਾਕਾਰ ਮੁਸੀਬਤ ਵਿੱਚ ਹੈ। ਦਰਅਸਲ, ਹਰ ਸਾਲ ਦੀ ਤਰ੍ਹਾਂ ਕ੍ਰਿਸਮਿਸ ਦੇ ਮੌਕੇ ‘ਤੇ ਇਸ ਸਾਲ ਵੀ ਕਪੂਰ ਪਰਿਵਾਰ ਨੇ ਕ੍ਰਿਸਮਿਸ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਪਾਰਟੀ ‘ਚ ਪੂਰਾ ਕਪੂਰ ਪਰਿਵਾਰ ਅਤੇ ਉਸ ਨਾਲ ਜੁੜੇ ਲੋਕ ਇਕੱਠੇ ਨਜ਼ਰ ਆਏ।
ਇਸ ਪਾਰਟੀ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਸੀ, ਜਿਸ ਵਿੱਚ ਰਣਬੀਰ ਕਪੂਰ ਵੀ ਪੂਰੇ ਪਰਿਵਾਰ ਨਾਲ ਤਿਉਹਾਰ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਸਨ। ਇਸ ਦੌਰਾਨ ਰਣਬੀਰ ਕੇਕ ‘ਚ ਸ਼ਰਾਬ ਪਾ ਕੇ ਅੱਗ ਲਾਉਂਦੇ ਨਜ਼ਰ ਆਏ। ਫਿਰ ਰਣਬੀਰ ਵੀ ‘ਜੈ ਮਾਤਾ ਦੀ’ ਕਹਿੰਦਾ ਹੈ। ਇਸ ਕਾਰਨ ਰਣਬੀਰ ਦੀ ਆਲੋਚਨਾ ਹੋਣ ਲੱਗੀ ਅਤੇ ਹੁਣ ਮਾਮਲਾ ਥਾਣੇ ਤੱਕ ਪਹੁੰਚ ਗਿਆ ਹੈ।