Connect with us

News

ਲਾਕਡਾਊਨ ਦੀਆਂ ਉੱਡੀਆਂ ਧੱਜੀਆਂ

Published

on

ਪਠਾਨਕੋਟ ਦੇ ਵਿੱਚ ਸੋਸ਼ਲ ਡਿਸਟੇਨਸ ਦੀਆਂ ਧੱਜੀਆਂ ਉੱਡਿਆਂ ਦਿਖਾਈ ਦਿਤੀਆਂ। ਦਰਸਲ ਪਠਾਨਕੋਟ ਦੇ ਵਾਰਡ ਨੰਬਰ 37 ਵਿਖੇ ਸਰਕਾਰੀ ਰਾਸ਼ਨ ਵੰਡਿਆ ਜਾ ਰਿਹਾ ਸੀ। ਪਰ ਏਥੇ ਰਾਸ਼ਨ ਵੰਡਣ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਵੇਤੇ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਉਡ ਰਹੀਆਂ ਧੱਜੀਆਂ, ਜਿੱਥੇ ਇੱਕ ਪਾਸੇ ਤਾਂ ਲਾਕਡਾਊਨ ਦੀਆਂ ਧੱਜੀਆਂ ਉੱਡਿਆਂ ਓਥੇ ਹੀ ਇਹਨਾਂ ਰਾਸ਼ਨ ਲੈਣ ਪਹੁੰਚੇ ਲੋਕਾਂ ਨੂੰ ਦੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਤੇ ਕਰਫ਼ਿਊ ਦੇ ਚਲਦਿਆਂ ਭੁੱਖ ਕਿਸ ਕਦਰ ਭਾਰੂ ਪੈ ਰਹੀ ਹੈ ..ਇਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ…ਤੁਹਾਨੂੰ ਏਥੇ ਇਹ ਦੱਸਣਾ ਜ਼ਰੂਰੀ ਹੈ ਕਿ ਪਠਾਨਕੋਟ ਵਿੱਚ ਕੋਰੋਨਾ ਪਾਜ਼ਿਟਿਵ ਦੇ 24 ਮਾਮਲੇ ਆ ਚੁਕੇ ਹਨ।

ਕੁੱਝ ਹੋਰ ਧੱਜੀਆਂ ਉਡਾਣ ਵਾਲੀਆਂ


ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਕੁਮਾਰ ਸਵਾਮੀ ਦੇ ਮੁੰਡੇ ਨਿਖਿਲ ਕੁਮਾਰਸਵਾਮੀ ਦੇ ਵਿਆਹ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਕਹੋਂਗੇ, ਕਿ ਗ਼ਰੀਬ ਲੋਕ ਘਰਾਂ ਚ ਬੰਦ ਪਰ ਮੰਤਰੀ ਜੀ ਦੇ ਮੁੰਡੇ ਦਾ ਵਿਆਹ ਜੋਰਾਂ ਸ਼ੋਰਾਂ ਨਾਲ ਕੀਤਾ ਗਿਆ । ਲੋਕ ਆਪਣਾ ਗੁਸਾ ਕੱਢ ਰਹੇ ਨੇ ਤੇ ਸੋਸ਼ਲ ਮੀਡੀਆ ‘ਤੇ ਇਹ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਲਿਖ ਰਹੇ ਨੇ ਕਿ ਮੋਦੀ ਜੀ ਇਹ ਕਿ ਹੋ ਰਿਹਾ ਹੈ।


ਦੱਸ ਦਈਏ ਕਿ ਮੰਤਰੀ ਸਾਹਿਬ ਦੇ ਮੁੰਡੇ ਦੇ ਵਿਆਹ ਵਿੱਚ ਸ਼ਾਮਲ ਲੋਕਾਂ ਵਿਚੋਂ ਕਿਸੇ ਨੇ ਨਾ ਤਾਂ ਮਾਸਕ ਪਾਇਆ ਹੋਇਆ ਸੀ ਤੇ ਨਾ ਹੀ ਸੋਸ਼ਲ ਡਿਸਟੇਨਸ ਦਾ ਖਿਆਲ ਰੱਖਿਆ ਗਿਆ ।ਵਿਆਹ ‘ਚ ਪਹੁੰਚੇ ਲੋਕਾਂ ਨੇ ਜਿੱਥੇ ਖੂਬ ਮਸਤੀ ਕੀਤੀ ਓਥੇ ਹੀ ਇਸ ਮਸਤੀ ਤੋਂ ਜਿਆਦਾ ਲਾਕਡਾਊਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।
ਇਹ ਸਭ ਦੇਖ ਕੇ ਲੋਕਾਂ ਦਾ ਗੁਸਾ ਫੁਟ ਰਿਹਾ ਹੈ।ਲੋਕਾਂ ਦਾ ਗੁਸਾ ਬਣਦਾ ਵੀ ਹੈ। ਕਿਉਂਕਿ ਕਾਨੂੰਨ ਸਭ ਦੇ ਲਈ ਇਕੋ ਹੀ ਹੋਣਾ ਚਾਹੀਦਾ ਹੈ।