Punjab
ਨਿਗਮ ਵੱਲੋਂ ਦੁਕਾਨਾਂ ਤੇ ਚਿਪਕਾਏ ਨੋਟਿਸ ਨੂੰ ਲੈ ਕੇ ਮੌਕੇ ਤੇ ਪਹੁੰਚੇ ਵਿਧਾਇਕ ਗੁਰਪ੍ਰੀਤ ਗੋਗੀ
11 ਜਨਵਰੀ 2024: ਅੱਜ ਸਵੇਰੇ ਨਗਰ ਨਿਗਮ ਵੱਲੋਂ 60 ਦੇ ਕਰੀਬ ਕ੍ਰਿਸ਼ਨਾ ਮੰਦਰ ਤੋਂ ਅਸ਼ਮੀਤ ਚੌਂਕ ਤੱਕ ਬਣੇ ਰੋਡ ਦੀਆਂ ਦੁਕਾਨਾਂ ਤੇ ਨੋਟਿਸ ਚਿਪਕਾਏ ਗਏ ਨੇ ਅਤੇ ਕੁਝ ਦੁਕਾਨਾਂ ਨੂੰ ਸੀਲ ਵੀ ਕੀਤਾ ਗਿਆ ਹੈ ਜਿਸ ਦੇ ਰੋਸ਼ ਵਜੋਂ ਦੁਕਾਨਦਾਰਾਂ ਨੇ ਧਰਨਾ ਲਗਾ ਦਿੱਤਾ ਲਿਹਾਜ਼ਾ ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੁਪਹਿਰ ਦੇ ਸਮੇਂ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੁਕਾਨਦਾਰਾਂ ਦੇ ਨਾਲ ਮੁਲਾਕਾਤ ਕਰ ਉਨਾਂ ਦੀਆਂ ਦੁਕਾਨਾਂ ਤੇ ਲੱਗੀਆਂ ਸੀਲਾਂ ਅਤੇ ਨੋਟਿਸ ਨੂੰ ਹਟਾਉਣ ਦੀ ਗੱਲ ਕਹੀ ਹੈ ਇਸ ਦੌਰਾਨ ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਦੋ ਟੁੱਕ ਸੁਣਾਈ ਹੈ ਅਤੇ ਕਿਹਾ ਕਿ ਜੋ ਬਿਲਡਿੰਗਾਂ ਬਣ ਰਹੀਆਂ ਨੇ ਉਹ ਕਿਸ ਦੀ ਸ਼ਹਿ ਤੇ ਬਣ ਰਹੀਆਂ ਨੇ ਇਸ ਬਾਰੇ ਵੀ ਉਹ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨਗੇ
ਉਧਰ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਕਿਹਾ ਕਿ 60 ਦੇ ਕਰੀਬ ਦੁਕਾਨਾਂ ਤੇ ਨਗਰ ਨਿਗਮ ਵੱਲੋਂ ਸਵੇਰ ਦੇ ਸਮੇਂ ਕਾਰਵਾਈ ਕੀਤੀ ਗਈ ਹੈ ਜੋ ਅਤਿ ਨਿੰਦਣਯੋਗ ਹੈ ਕਿਹਾ ਕਿ ਜੇਕਰ ਕਿਸੇ ਦੁਕਾਨ ਦੇ ਉੱਪਰ ਕਾਰਵਾਈ ਕਰਨੀ ਹੈ ਤਾਂ ਉਸ ਨੂੰ ਤਿੰਨ ਨੋਟਿਸ ਭੇਜਣੇ ਜਰੂਰੀ ਹੁੰਦੇ ਨੇ ਪਰ ਨਗਰ ਨਿਗਮ ਵੱਲੋਂ ਕਿਸ ਦੀ ਸ਼ਹਿ ਤੇ ਅਤੇ ਕਿਸ ਦੇ ਹੁਕਮਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਇਸ ਬਾਰੇ ਉਹਨਾਂ ਮੁੱਖ ਮੰਤਰੀ ਨੂੰ ਜਾਣੂ ਕਰਵਾ ਦਿੱਤਾ ਹੈ। ਹਾਲਾਂਕਿ ਉਹਨਾਂ ਸਿੱਧੇ ਤੌਰ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਬਣ ਰਹੀਆਂ ਇਲੀਗਲ ਬਿਲਡਿੰਗਾਂ ਲਈ ਜਿੰਮੇਵਾਰ ਦੱਸਿਆ ਹੈ ਅਤੇ ਕਿਹਾ ਕਿ ਮੇਰੇ ਹਲਕੇ ਵਿੱਚ ਧੜੱਲੇ ਨਾਲ ਇਸ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਬਾਬਤ ਉਹ ਮੁੱਖ ਮੰਤਰੀ ਨੂੰ ਵੀ ਸ਼ਿਕਾਇਤ ਕਰਨਗੇ। ਇਸ ਤੋਂ ਇਲਾਵਾ ਉਹਨਾਂ ਅਧਿਕਾਰੀਆਂ ਨੂੰ ਖਰੀ ਖੋਟੀ ਸੁਣਾਈ ਹੈ। ਅਤੇ ਕਿਹਾ ਕਿ ਜੇਕਰ ਅੱਧੇ ਘੰਟੇ ਵਿੱਚ ਕੋਈ ਅਧਿਕਾਰੀ ਮੌਕੇ ਤੇ ਨਾ ਪਹੁੰਚਿਆ ਤਾਂ ਉਹ ਖੁਦ ਹੀ ਦੁਕਾਨਾਂ ਤੇ ਲੱਗੀਆਂ ਸੀਲਾਂ ਨੂੰ ਤੋੜ ਦੇਣਗੇ।