Connect with us

National

ਡੀ.ਜੀ.ਸੀ.ਏ. ਨੇ ਇੰਡੀਗੋ ’ਤੇ 1.20 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ

Published

on

ਮੁੰਬਈ 18 ਜਨਵਰੀ 2024 :  ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀ.ਸੀ.ਏ.ਐਸ.) ਨੇ ਮੁੰਬਈ ਹਵਾਈ ਅੱਡੇ ’ਤੇ ਰਨਵੇ ਨੇੜੇ ਕਥਿਤ ਤੌਰ ’ਤੇ ਖਾਣਾ ਖਾਣ ਦੀ ਘਟਨਾ ਲਈ ਇੰਡੀਗੋ ’ਤੇ 1.20 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਸ ਤੋਂ ਇਲਾਵਾ ਰੈਗੂਲੇਟਰ ਬੀ.ਸੀ.ਏ.ਐਸ. ਨੇ ਮੁੰਬਈ ਏਅਰਪੋਰਟ ਆਪਰੇਟਰ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਐਮ.ਆਈ.ਏ.ਐਲ.) ਨੂੰ ਰਨਵੇ ਦੇ ਨੇੜੇ ਮੁਸਾਫ਼ਰਾਂ ਦੇ ਖਾਣਾ ਖਾਣ ਦੀ ਘਟਨਾ ਲਈ ਐਮ.ਆਈ.ਏ.ਐਲ. ’ਤੇ 60 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।
ਜਦਕਿ ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਰਨਵੇ ਦੇ ਨੇੜੇ ਕਥਿਤ ਤੌਰ ’ਤੇ ਭੋਜਨ ਖਾਣ ਲਈ ਮੁੰਬਈ ਹਵਾਈ ਅੱਡੇ ਦੇ ਸੰਚਾਲਕ ਐਮ.ਆਈ.ਐਲ. ’ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਨੇ ਬੁਧਵਾਰ ਨੂੰ ਏਅਰ ਇੰਡੀਆ ਅਤੇ ਸਪਾਈਸ ਜੈੱਟ ’ਤੇ ਘੱਟ ਵਿਜ਼ੀਬਿਲਟੀ ਸਥਿਤੀਆਂ ’ਚ ਉਡਾਣਾਂ ਚਲਾਉਣ ਲਈ ਪਾਇਲਟਾਂ ਦੇ ਡਿਊਟੀ ਚਾਰਟ ’ਚ ਖਾਮੀਆਂ ਲਈ 30-30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ ।

ਉਨ੍ਹਾਂ ਕਿਹਾ ਕਿ ਦਸੰਬਰ 2023 ਲਈ ਨਿਰਧਾਰਤ ਉਡਾਣਾਂ ਦੇ ਸਬੰਧ ’ਚ ਏਅਰਲਾਈਨ ਵਲੋਂ ਸੌਂਪੇ ਗਏ ਉਡਾਣਾਂ ’ਚ ਦੇਰੀ, ਰੱਦ ਹੋਣ, ਡਾਇਵਰਜ਼ਨ ਨਾਲ ਜੁੜੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, ਡੀ.ਜੀ.ਸੀ.ਏ. ਨੇ ਪਾਇਆ ਕਿ ਏਅਰ ਇੰਡੀਆ ਅਤੇ ਸਪਾਈਸਜੈੱਟ ਨੇ ‘‘ਕੁੱਝ ਉਡਾਣਾਂ ਲਈ ਕੈਟ ਦੋ ਜਾਂ ਤਿੰਨ ਅਤੇ ਐਲ.ਵੀ.ਟੀ.ਓ. ਯੋਗ ਪਾਇਲਟਾਂ ਨੂੰ ਸ਼ਾਮਲ ਨਹੀਂ ਕੀਤਾ।’’

ਕੈਟ ਦੋ ਜਾਂ ਤਿੰਨ ਘੱਟ ਦ੍ਰਿਸ਼ਟੀ ਵਾਲੀਆਂ ਸਥਿਤੀਆਂ ’ਚ ਉਡਾਣਾਂ ਦੇ ਸੰਚਾਲਨ ਨਾਲ ਨਜਿੱਠਦਾ ਹੈ। LVTO ਘੱਟ ਦ੍ਰਿਸ਼ਟੀ ’ਚ ਉਡਾਣ ਭਰਨ ਨੂੰ ਦਰਸਾਉਂਦਾ ਹੈ।
ਡੀ.ਜੀ.ਸੀ.ਏ. ਵਲੋਂ ਜਾਰੀ ਦੋ ਹੁਕਮਾਂ ਅਨੁਸਾਰ ਏਅਰ ਇੰਡੀਆ ਅਤੇ ਸਪਾਈਸ ਜੈੱਟ ’ਤੇ 30-30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਇਸ ਤੋਂ ਪਹਿਲਾਂ ਡੀ.ਜੀ.ਸੀ.ਏ. ਨੇ ਦਸੰਬਰ ਦੇ ਅਖੀਰ ’ਚ ਦਿੱਲੀ ਹਵਾਈ ਅੱਡੇ ’ਤੇ ਸੰਘਣੀ ਧੁੰਦ ਕਾਰਨ ਵੱਖ-ਵੱਖ ਉਡਾਣਾਂ ਦਾ ਮਾਰਗ ਬਦਲਣ ਤੋਂ ਬਾਅਦ ਘੱਟ ਵਿਜ਼ੀਬਿਲਟੀ ਸਥਿਤੀ ’ਚ ਕੰਮ ਕਰਨ ਲਈ ਸਿਖਲਾਈ ਪ੍ਰਾਪਤ ਪਾਇਲਟਾਂ ਨੂੰ ਤਾਇਨਾਤ ਨਾ ਕਰਨ ਲਈ ਏਅਰ ਇੰਡੀਆ ਅਤੇ ਸਪਾਈਸਜੈੱਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ।
ਪਿਛਲੇ ਸਾਲ 25-28 ਦਸੰਬਰ ਨੂੰ ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ ਉਡਾਣਾਂ ਦਾ ਸੰਚਾਲਨ ਪ੍ਰਭਾਵਤ ਹੋਇਆ ਸੀ ਅਤੇ ਵੱਖ-ਵੱਖ ਏਅਰਲਾਈਨਾਂ ਨੇ ਲਗਭਗ 60 ਉਡਾਣਾਂ ਦਾ ਮਾਰਗ ਬਦਲਿਆ ਸੀ।