Punjab
ਮੰਡੀ ਗੋਬਿੰਦਗੜ੍ਹ ‘ਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਕੁਝ ਹੀ ਘੰਟੀਆਂ ‘ਚ ਕੀਤਾ ਕਾਬੂ
20 ਜਨਵਰੀ 2024: ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਤਿੰਨ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ 25 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁਝ ਹੀ ਘੰਟਿਆਂ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਲੁਟੇਰਿਆਂ ਨੂੰ ਕਾਬੂ ਕਰ ਲਏ ਜਾਣ ਉਪਰੰਤ ਲੁੱਟ ਦੀ ਰਕਮ ਬਰਾਮਦ ਕਰਨ ਜਾ ਰਹੀ ਪੁਲਸ ਪਾਰਟੀ ਅਤੇ ਲੁਟੇਰੇ ਦਰਮਿਆਨ ਇਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ।
ਇਹ ਇਨਕਾਊਂਟਰ ਬਸੀ ਪਠਾਣਾ ਆਈ.ਟੀ.ਆਈ ਨੇੜੇ ਦੇਰ ਰਾਤ ਹੋਇਆ, ਜਦੋਂ ਪੁਲਿਸ ਵੱਲੋਂ ਕਾਬੂ ਕੀਤੇ ਗਏ ਤਿੰਨ ਲੁਟੇਰਿਆਂ ਵਿੱਚੋਂ ਲੁੱਟ ਦੀ ਰਕਮ ਬਰਾਮਦ ਕਰਨ ਲਈ ਲਿਜਾ ਰਹੇ ਇੱਕ ਲੁਟੇਰੇ ਤੋਂ ਆਈ.ਆਈ .ਟੀ.ਆਈ ਬਸੀ ਪਠਾਣਾ ਦੇ ਕੋਲ ਖੜੀ ਇੱਕ ਬਲੈਰੋ ਗੱਡੀ ਵਿੱਚੋਂ ਰਕਮ ਬਰਾਮਦ ਕਰਨ ਸਮੇਂ ਗੱਡੀ ਵਿੱਚ ਪਹਿਲਾਂ ਤੋਂ ਹੀ ਲੁਟੇਰੇ ਵੱਲੋਂ ਰੱਖੇ ਹੋਏ ਦੇਸੀ ਕੱਟੇ ਨਾਲ ਪੁਲਿਸ ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਲੁਟੇਰੇ ਦੀ ਲੱਤ ਤੇ ਗੋਲੀ ਲੱਗਣ ਕਾਰਨ ਲੁਟੇਰਾ ਜ਼ਖਮੀ ਹੋ ਗਿਆ, ਜਿਸ ਨੂੰ ਬਾਅਦ ਵਿਚ ਬਸੀ ਪਠਾਣਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਤੇ ਉਥੋਂ ਹਾਲਤ ਗੰਭੀਰ ਦੇਖਦਿਆਂ ਹੋਇਆ ਪਟਿਆਲਾ ਰਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਐਸ.ਪੀ.ਡੀ ਫਤਿਹਗੜ੍ਹ ਸਾਹਿਬ ਰਾਕੇਸ਼ ਯਾਦਵ ਦੀ ਕਮਾਂਡ ਹੇਠ ਹੋਏ ਇਸ ਆਪਰੇਸ਼ਨ ਦੌਰਾਨ ਜਿਲਾ ਪੁਲਿਸ ਮੁਖੀ ਫਤਿਹਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਵੱਲੋਂ ਗਠਿਤ ਕੀਤੀਆਂ ਗਈਆਂ ਸਪੈਸ਼ਲ ਪੁਲਿਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ਤੇ ਕੀਤੀਆਂ ਰੇਡਾਂ ਅਤੇ ਚੈਕਿੰਗਾਂ ਦੌਰਾਨ ਕੁਝ ਹੀ ਘੰਟਿਆਂ ਬਾਅਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ।
ਐਸਪੀਡੀ ਰਾਕੇਸ਼ ਯਾਦਵ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਵਿੱਚ ਦੀਪ ਸਟੀਲ ਇੰਡਸਟਰੀ ਵਿੱਚੋਂ 25 ਲੱਖ ਦੀ ਹੋਈ ਲੁੱਟ ਦੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਦੀ ਸਹਾਇਤਾ ਨਾਲ ਇਸ ਮਾਮਲੇ ਨੂੰ ਟਰੇਸ ਕੀਤਾ ਗਿਆ ਤੇ ਤਿੰਨ ਲੁਟੇਰਿਆਂ ਨੂੰ ਲੁੱਟ ਦੀ ਰਕਮ ਸਮੇਤ ਕਾਬੂ ਕਰ ਲਿਆ ਗਿਆ ਤੇ ਲੁਟੇਰਿਆਂ ਵੱਲੋਂ ਵੱਖ-ਵੱਖ ਥਾਵਾਂ ਤੇ ਰੱਖੀ ਗਈ ਲੁੱਟ ਦੀ ਰਕਮ ਨੂੰ ਬਰਾਮਦ ਕਰਨ ਸਮੇਂ ਆਈਟੀਆਈ ਬਸੀ ਪਠਾਣਾ ਵਿਖੇ ਇਨਕਾਊਂਟਰ ਹੋਇਆ, ਜਿਸ ਉਪਰੰਤ ਲੁਟੇਰੇ ਵੱਲੋਂ ਪੁਲਿਸ ਤੇ ਗੋਲੀ ਚਲਾ ਦਿੱਤੀ ਗਈ, ਜਿਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਜਖਮੀ ਹੋ ਗਿਆ, ਜਦੋਂ ਕਿ ਜਵਾਬੀ ਕਾਰਵਾਈ ਦੌਰਾਨ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੌਰਾਨ ਲੁਟੇਰੇ ਦੀ ਲੱਤ ਵਿੱਚ ਗੋਲੀ ਲੱਗੀ।
ਮੰਡੀ ਗੋਬਿੰਦਗੜ੍ਹ ਦੀ ਦੀਪ ਸਟੀਲ ਇੰਡਸਟਰੀ ਦੇ ਮਾਲਕ ਨੇ ਕਿਹਾ ਕਿ ਉਹਨਾਂ ਦੀ ਮਾਤਾ ਜੀ ਦਾ ਭੋਗ ਸਮਾਗਮ ਚੱਲ ਰਿਹਾ ਸੀ ਤੇ ਉੱਥੇ ਹੀ ਸਾਰੇ ਗਏ ਹੋਏ ਸਨ। ਉਹਨਾਂ ਦੱਸਿਆ ਕਿ ਇਸ ਗੱਲ ਦਾ ਪਤਾ ਲੱਗਣ ਉਪਰੰਤ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਲੁਟੇਰੇ ਕੇਵਲ 10 ਮਿੰਟ ਵਿੱਚ ਹੀ ਲੁੱਟ ਦੀ ਵਾਰਦਾਤ ਨੂੰ ਇਲਜ਼ਾਮ ਦੇ ਕੇ ਚਲੇ ਗਏ ਜੋ ਕਿ ਇੱਕ ਆਲਟੋ ਕਾਰ ਵਿੱਚ ਆਏ ਸਨ।