Corona Virus
ਕੋਰੋਨਾ ਪਾਜ਼ੀਟਿਵ ਹੋ ਕੇ ਵੀ ਡੰਡ ਮਾਰ ਰਿਹਾ ਫਿਰੋਜ਼ਪੁਰ ਦਾ ਪ੍ਰਭਜੋਤ ਸਿੰਘ

ਫਿਰੋਜ਼ਪੁਰ, 21 ਅਪ੍ਰੈਲ: ਫਿਰੋਜ਼ਪੁਰ ਜਿਲੇ ਦੇ ਪਿੰਡ ਵਾੜਾ ਭਾਈ ਕਾ ਦਾ ਰਹਿਣ ਵਾਲਾ ਪਰਭਜੋਤ ਸਿੰਘ ਜੋ ਪਿਛਲੇ ਦਿਨੀਂ ਕਰੋਨਾ ਪੋਜਟਿਵ ਪਾਇਆ ਗਿਆ ਸੀ ਇਹ ਪਰਸੋਂ ਕਰੋਨਾ ਨਾਲ ਸਾਡੇ ਸਭ ਲਈ ਮੁਕਾਬਲਾ ਕਰ ‘ਅਲਵਿਦਾ ਕਹਿਣ ਵਾਲੇ ਏ ਸੀ ਪੀ ਲੁਧਿਆਣਾ ਦਾ ਗੰਨਮੈਨ ਸੀ, ਫਿਰੋਜ਼ਪੁਰ ਜਿਲ੍ਹੇ ਵਿੱਚ ਇਕਲੌਤਾ ਕੇਸ ਇਹੀ ਨੌਜਵਾਨ ਦਾ ਸਾਹਮਣੇ ਆਇਆ ਹੈ, ਜਿਨ੍ਹੇ ਕਰੋਨਾ ਪਾਜੀਟਿਵ ਹੋ ਕੇ ਵੀ ਹੋਸਲਾ ਨਹੀਂ ਛੱਡਿਆ ਅਤੇ ਹਸਪਤਾਲ ਵਿੱਚ ਵੀ ਡੰਡ ਮਾਰੀ ਜਾਂਦਾ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।