Connect with us

Uncategorized

ਫਰਵਰੀ ਮਹੀਨੇ ‘ਚ ਇਹ ਪੰਜਾਬੀ ਫ਼ਿਲਮਾਂ ਹੋਣਗੀਆਂ ਰਿਲੀਜ਼

Published

on

1 ਫਰਵਰੀ 2024: ਇਸ ਮਹੀਨੇ ਗਿੱਪੀ ਗਰੇਵਾਲ ਦੀ ਸਾਲ 2024 ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ ‘ਵਾਰਨਿੰਗ 2’ ਰਿਲੀਜ਼ ਹੋਣ ਜਾ ਰਹੀ ਹੈ।ਇਸ ਫਰਵਰੀ ਇਸ ਇਲਾਵਾ ਹੋਰ ਵੀ ਪੰਜਾਬੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ , ਤੁਹਾਡੇ ਨਾਲ ਪੂਰੀ ਪੂਰੀ ਲਿਸਟ ਸਾਂਝੀ ਕਰ ਰਹੇ ਹਾਂ ਕੈਲੰਡਰ ‘ਤੇ ਤਰੀਕਾਂ ਮਾਰਕ ਕਰ ਲਓ

ਵਾਰਨਿੰਗ 2 (2 ਫਰਵਰੀ 2024)- ਸਟਾਰਕਾਸਟ: ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਧੀਰਜ ਕੁਮਾਰ, ਜੈਸਮੀਨ ਭਸੀਨ

ਸ਼ਾਹਕੋਟ (9 ਫਰਵਰੀ 2024)- ਸਟਾਰਕਾਸਟ: ਗੁਰੂ ਰੰਧਾਵਾ

ਜਿਸ ਦਾ ਨਿਰਦੇਸ਼ਨ (Punjabi Film Shahkot) ਰਾਜੀਵ ਢੀਂਗਰਾ ਕਰਨਗੇ।

‘ਏਮ 7 ਸਟੂਡੀਓਜ਼’ ਅਤੇ ‘ਰਾਮਾ ਨੂਈਸ ਫਿਲਮਜ਼ 751 ਫਿਲਮਜ਼ ਦੇ ਬੈਨਰਜ਼’ ਸੰਯੁਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਨੂੰ ਪੰਜਾਬੀ ਤੋਂ ਇਲਾਵਾ ਹਿੰਦੀ, ਤਾਮਿਲ, ਤੇਲਗੂ ਆਦਿ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕੀਤਾ ਜਾਵੇਗਾ। ਭਾਰਤ-ਪਾਕਿਸਤਾਨ ਦੀ ਬੈਕ ਡ੍ਰਾਪ ‘ਤੇ ਬਣਾਈ ਜਾ ਰਹੀ ਇਹ ਫਿਲਮ ਸਾਧਾਰਨ ਪਰਿਵਾਰ ਨਾਲ ਸੰਬੰਧਤ ਇੱਕ ਅਜਿਹੇ ਪੰਜਾਬੀ ਨੌਜਵਾਨ ਦੀ ਕਹਾਣੀ ‘ਤੇ ਅਧਾਰਿਤ ਹੈ, ਜਿਸ ਨਾਲ ਵਾਪਰੀਆਂ ਕੁਝ ਘਟਨਾਵਾਂ ਉਸਦੇ ਸੁਫ਼ਨਿਆਂ ‘ਤੇ ਵਿਰਾਮ ਚਿੰਨ੍ਹ ਲਾ ਦਿੰਦੀਆਂ ਹਨ।
ਬੇਹੱਦ ਦਿਲ ਟੁੰਬਵੇ ਵਿਸ਼ੇ ‘ਤੇ ਬਣਾਈ ਜਾ ਰਹੀ ਇਸ ਫਿਲਮ ਵਿੱਚ ਗੁਰੂ ਰੰਧਾਵਾ ਅਤੇ ਇਸ਼ਾ ਤਲਵਾੜ ਲੀਡ ਭੂਮਿਕਾਵਾਂ ਨਿਭਾਉਣਗੇ, ਜਿਨ੍ਹਾਂ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਕਈ ਮੰਨੇ-ਪ੍ਰਮੰਨੇ ਐਕਟਰਜ਼ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਰਾਜ ਬੱਬਰ, ਗੁਰਸ਼ਬਦ ਅਤੇ ਵਿਨੀਤ ਮਲਹੋਤਰਾ ਸ਼ੁਮਾਰ ਹਨ।

ਖਿਡਾਰੀ (9 ਫਰਵਰੀ 2024)- ਸਟਾਰਕਾਸਟ: ਗੁਰਨਾਮ ਭੁੱਲਰ, ਕਰਤਾਰ ਚੀਮਾ, ਪ੍ਰੱਭ ਗਰੇਵਾਲ

ਫਿਲਮ ਵਿੱਚ ਗੁਰਨਾਮ ਦੇ ਨਾਲ ‘ਨਾਗਿਨ’ ਫੇਮ ਸੁਰਭੀ ਜੋਤੀ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫਿਲਮ ਵਿੱਚ ਕਰਤਾਰ ਚੀਮਾ ਵੀ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਮਈ 2022 ਵਿੱਚ ਸ਼ੁਰੂ ਹੋਈ ਸੀ ਅਤੇ ਟੀਮ ਨੇ ਹਾਲ ਹੀ ਵਿੱਚ ਇਸਦੀ ਸ਼ੂਟਿੰਗ ਸ਼ੈਡਿਊਲ ਨੂੰ ਸਮੇਟਿਆ ਹੈ।

ਖਿਡਾਰੀ ਫਿਲਮ ਨੂੰ ਧੀਰਜ ਕੇਦਾਰਨਾਥ ਰਤਨ ਦੁਆਰਾ ਲਿਖਿਆ ਗਿਆ ਹੈ ਅਤੇ ਮਾਨਵ ਸ਼ਾਹ ਦੁਆਰਾ ਨਿਰਦੇਸ਼ਤ ਹੈ। ਫਿਲਮ ਵਿੱਚ ਕਰਤਾਰ ਚੀਮਾ, ਪ੍ਰਭ ਗਰੇਵਾਲ, ਲਖਵਿੰਦਰ ਸਿੰਘ, ਨਵਦੀਪ ਕਲੇਰ ਅਤੇ ਮਨਜੀਤ ਸਿੰਘ ਵਰਗੇ ਕਲਾਕਾਰ ਵੀ ਸਹਾਇਕ ਭੂਮਿਕਾਵਾਂ ਵਿੱਚ ਹਨ।

ਇਸ ਫਿਲਮ ‘ਚ ਗੁਰਨਾਮ ਬਹੁਤ ਹੀ ਵੱਖਰੇ ਅਵਤਾਰ ‘ਚ ਨਜ਼ਰ ਆਉਣਗੇ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਵਾਇਆ ਹੈ। ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਡਾਇਮੰਡ ਸਟਾਰ ਗੁਰਨਾਮ ਭੁੱਲਰ ਇੱਕ ਨਵੇਂ ਅਵਤਾਰ ਵਿੱਚ ਫਿਲਮ ਦੇ ਰੂਪ ਵਿੱਚ ਨਜ਼ਰ ਆਉਣਗੇ ਕਿਉਂਕਿ ਇਹ ਖੁਲਾਸਾ ਹੋਇਆ ਸੀ ਕਿ ਇਹ ਫਿਲਮ ਐਕਸ਼ਨ ਅਤੇ ਰੁਮਾਂਚ ਨਾਲ ਭਰਪੂਰ ਹੋਵੇਗੀ।

ਤੁਹਾਨੂੰ ਦੱਸ ਦਈਏ ਕਿ ਗੁਰਨਾਮ ਨੂੰ ਹਮੇਸ਼ਾ ਹੀ ਰੁਮਾਂਟਿਕ ਸ਼ੈਲੀ ਵਿੱਚ ਦੇਖਿਆ ਗਿਆ ਹੈ, ਜਿਸ ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਪਰ ਇਸ ਐਕਸ਼ਨ ਅਤੇ ਰੁਮਾਂਚ ਨੇ ਅਸਲ ਵਿੱਚ ਆਪਣੇ ਪ੍ਰੇਮੀ ਮੁੰਡੇ ਨੂੰ ਐਕਸ਼ਨ ਹੀਰੋ ਵਿੱਚ ਬਦਲਦੇ ਦੇਖਣ ਲਈ ਪ੍ਰਸ਼ੰਸਕਾਂ ਨੂੰ ਉਤਸੁਕਤਾ ਵਿੱਚ ਛੱਡ ਦਿੱਤਾ ਹੈ। ਇਹ ਫਿਲਮ ਪਰਮਜੀਤ ਚੱਲੀ ਅਤੇ ਰਵੀਸ਼ਿੰਗ ਐਂਟਰਟੇਨਮੈਂਟ ਦੁਆਰਾ ਨਿਰਮਿਤ ਹੈ।

ਜੀ ਵੇ ਸੋਹਣਿਆ ਜੀ (16 ਫਰਵਰੀ 2024)- ਸਟਾਰਕਾਸਟ: ਸਿੰਮੀ ਚਾਹਲ, ਇਮਰਾਨ ਅੱਬਾਸ

ਜਿਸ ਵਿਚ ਮਿਹਰ ਤੇ ਅਲੀ ਦੀ ਪਿਆਰ ਦੀ ਕਹਾਣੀ ਤੇ ਜਜ਼ਬਾਤ ਪੇਸ਼ ਕਰਦੀ ਹੈ। ਇਹ ਟਾਈਟਲ ਟ੍ਰੈਕ ਹਰ ਇਕ ਦਿਲ ਦੀ ਆਵਾਜ਼ ਬਣਨ ਜਾ ਰਿਹਾ ਹੈ।
ਇਹ ਫਿਲਮ ਥਾਪਰ ਦੁਆਰਾ ਲਿਖੀ ਅਤੇ ਨਿਰਦੇਸ਼ਤ ਅਤੇ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ ਦੁਆਰਾ ਨਿਰਮਿਤ ਹੈ ਜਿਸ ਨੂੰ ਸਰਲਾ ਰਾਣੀ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਇਹ ਫਿਲਮ ਯੂ&ਆਈ ਫਿਲਮ ਅਤੇ ਵੀ.ਐੱਚ. ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ ਜਿਸਨੂੰ ਓਮਜੀ ਗਰੁੱਪ ਦੁਆਰਾ ਪੂਰੇ ਵਿਸ਼ਵ ‘ਚ ਰਿਲੀਜ਼ ਕੀਤਾ ਜਾਵੇਗਾ। ਇਹ ਫ਼ਿਲਮ 16 ਫਰਵਰੀ 2024 ਨੂੰ ਰਿਲੀਜ਼ ਹੋਵੇਗੀ।

ਜੇ ਪੈਸਾ ਬੋਲਦਾ ਹੁੰਦਾ (23 ਫਰਵਰੀ 2024)- ਸਟਾਰਕਾਸਟ: ਹਰਦੀਪ ਗਰੇਵਾਲ, ਇਹਾਨਾ ਢਿੱਲੋਂ, ਮਿੰਟੂ ਕਾਪਾ

ਜੀ ਹਾਂ ‘ਜੇ ਪੈਸਾ ਬੋਲਦਾ ਹੁੰਦਾ’ (Je Paisa Bolda Hunda) ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ਨੂੰ ਇਹਾਨਾ ਢਿੱਲੋਂ ਪ੍ਰੋਡਿਊਸ ਕਰ ਰਹੇ ਹਨ ਅਤੇ ਡਾਇਰੈਕਸ਼ਨ ਹੋਵੇਗੀ ਮਨਪ੍ਰੀਤ ਬਰਾੜ ਦੀ ।
ਫ਼ਿਲਮ ਦੀ ਕਹਾਣੀ ਅਮਨ ਸਿੱਧੂ ਦੇ ਵੱਲੋਂ ਲਿਖੀ ਗਈ ਹੈ । ਫ਼ਿਲਮ ‘ਚ ਇਹਾਨਾ ਢਿੱਲੋਂ, ਹਰਦੀਪ ਗਰੇਵਾਲ ਤੋਂ ਇਲਾਵਾ ਹੋਰ ਕਈ ਅਦਾਕਾਰ ਵੀ ਨਜ਼ਰ ਆਉਣਗੇ । ਜਿਸ ‘ਚ ਮਲਕੀਤ ਰੌਣੀ, ਰਾਜ ਧਾਲੀਵਾਲ ਸਣੇ ਹੋਰ ਕਈ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹਾਨਾ ਢਿੱਲੋਂ ਬਲੈਕੀਆ ਦੇ ਨਾਲ ਨਾਲ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਤੇ ਬਾਲੀਵੁੱਡ ਦੇ ਕਈ ਪ੍ਰੋਜੈਕਟ ‘ਤੇ ਵੀ ਕੰਮ ਕਰਦੇ ਹੋਏ ਦਿਖਾਈ ਦਿੱਤੇ ਹਨ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਦੀਪ ਗਿੱਲ ਨੇ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਜਿਸ ‘ਚ ‘ਤੁਣਕਾ ਤੁਣਕਾ’, ‘ਬੈਚ 2013’ ਸ਼ਾਮਿਲ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤ ਵੀ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

ਜਲਵਾਯੂ ਐਨਕਲੇਵ 2 (9 ਫਰਵਰੀ 2024- ਸਟਾਰਕਾਸਟ: ਗੁਰਜਾਜ਼, ਮੋਨਿਕਾ ਸ਼ਰਮਾ

ਵੇਖੀ ਜਾ ਛੇੜੀਂ ਨਾ (23 ਫਰਵਰੀ 2024)- ਸਟਾਰਕਾਸਟ: ਕਰਮਜੀਤ ਅਨਮੋਲ, ਸਿਮਰ ਖੇੜਾ, ਲਵ ਗਿੱਲ