Punjab
ਕੈਨੇਡਾ ਚ ਕਬੱਡੀ ਖੇਡਣ ਗਿਆ ਸੀ ਨੌਜਵਾਨ , ਘਰ ਪਰਤੀ ਲਾਸ਼
ਕੈਨੇਡਾ ਵਿੱਚ ਪੰਜਾਬੀ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਵਾਸੀ ਸੰਗੋਵਾਲ ਜਿਸ ਦੀ ਹਾਰਟ ਅਟੈਕ ਹੋਣ ਨਾਲ ਉੱਥੇ ਮੌਤ ਹੋ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਲਾਸ਼ ਦੇਰ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ ਪਹੁੰਚੀ ਜਿਸ ਨੂੰ ਏਅਰਪੋਰਟ ਅਥਾਰਟੀ ਵੱਲੋਂ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ ।
ਇੰਟਰਨੈਸ਼ਨਲ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਦੀ ਲਾਸ਼ ਭਾਰਤ ਆਉਣ ਦੀ ਖਬਰ ਜਿਵੇਂ ਹੀ ਇਲਾਕੇ ਭਰ ਵਿੱਚ ਪਹੁੰਚੀ ਤਾਂ ਲੋਕਾਂ ਦੇ ਮਨਾਂ ਅੰਦਰ ਇਕ ਵਾਰ ਫਿਰ ਤੋਂ ਸੌਗ ਪਸਰ ਗਿਆ । ਜਿਹਨਾਂ ਵਲੋਂ ਵੱਡੀ ਗਿਣਤੀ ਵਿੱਚ ਪਿੰਡ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।
ਦੂਰੋਂ ਨੇੜਿਓਂ ਪਹੁੰਚੇ ਕਬੱਡੀ ਪ੍ਰੇਮੀਆਂ ਤੇ ਸਕੇਂ ਸੰਬੰਧੀਆਂ ਵਲੋਂ ਤਲਵਿੰਦਰ ਸਿੰਘ ਦੇ ਮ੍ਰਿਤਿਕ ਸਰੀਰ ਦੇ ਅੰਤਿਮ ਦਰਸ਼ਨ ਕੀਤੇ ਗਏ ਜਿਸ ਤੋਂ ਬਾਅਦ ਪਰਿਵਾਰ ਨੇ ਕੁੱਝ ਸਮਾਜਿਕ ਰੀਤੀ ਰਿਵਾਜਾਂ ਨਿਭਾਈਆਂ ਤੇ ਸਥਾਨਿਕ ਸ਼ਮਸ਼ਾਨ ਘਾਟ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਿਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪਿਤਾ ਵਲੋਂ ਨਮ ਅੱਖਾਂ ਨਾਲ ਦਿੱਤੀ ਗਈ।
ਦੱਸ ਦੇਈਏ ਕਿ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਵਾਲ ਦੇ ਮੱਧਵਰਗੀ ਪਰਿਵਾਰ ਵਿੱਚ ਜਨਮੇਂ ਤਲਵਿੰਦਰ ਸਿੰਘ ਤਿੰਦਾ ਨਾਮਵਰ ਕਬੱਡੀ ਖਿਡਾਰੀ ਸੀ ਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਉਹਨਾਂ ਦੇ ਪਿਤਾ ਪੇਸ਼ੇ ਵਜੋਂ ਡਰਾਈਵਰ ਹੈ । ਕਬੱਡੀ ਖੇਡਦੇ ਖੇਡਦੇ ਜਵਾਨ ਹੋਏ ਤਿੰਦਾ ਨੇ ਅਨੇਕਾਂ ਖੇਡ ਮੇਲਿਆਂ ਤੇ ਕਲੱਬਾਂ ਵਿੱਚ ਸਰੀਰਕ ਜ਼ੌਹਰ ਦਿਖਾਏ ਜਿਸ ਦੀ ਵਜ੍ਹਾ ਤੇ ਉਸ ਨੂੰ ਜੂਨ ਮਹੀਨੇ ਕੈਨੇਡਾ ਜਾਣ ਦਾ ਮੌਕਾ ਮਿਲ ਗਿਆ ਜਿੱਥੇ ਪਹੁੰਚ ਕੇ ਉਸਨੇ ਕਬੱਡੀ ਖੇਡਣ ਦੇ ਨਾਲ-ਨਾਲ ਕੰਮ ਕਾਰ ਵੀ ਕੀਤਾ ਪਰ ਦਸੰਬਰ ਮਹੀਨੇਂ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ