Punjab
ਪੰਜਾਬ ਤੇ ਹਰਿਆਣਾ ‘ਚ ਠੰਢ ਦਾ ਕਹਿਰ ਜਾਰੀ,ਅੱਜ ਮੀਂਹ ਤੇ ਗੜ੍ਹੇਮਾਰੀ ਦੀ ਸੰਭਾਵਨਾ
ਪੰਜਾਬ-ਹਰਿਆਣਾ ‘ਚ ਇੱਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ, ਦੂਜੇ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਕਰਕੇ ਬੀਤੀ ਰਾਤ ਤੋਂ ਇੱਕ ਵਾਰ ਫਿਰ ਬਾਰਿਸ਼ ਹੋ ਰਹੀ ਹੈ| ਓਥੇ ਹੀ ਮੌਸਮ ਵਿਭਾਗ ਨੇ ਅੱਜ ਔਰੇਂਜ ਅਲਰਟ ਜਾਰੀ ਕੀਤਾ ਹੈ| ਇਸ ਤਹਿਤ ਪੰਜਾਬ ਦੇ ਕਈ ਹਿੱਸਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ,ਜਿਸ ਦੇ ਨਾਲ ਹੀ ਗੜ੍ਹੇਮਾਰੀ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ,ਰਾਤ ਤੋਂ ਹੀ ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ|
ਓਥੇ ਹੀ ਹਿਮਾਚਲ ਵਿੱਚ ਵੀ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਬਣੀ ਹੋਈ ਹੈ| ਹਿਮਾਚਲ ‘ਚ ਦੂਜੀ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਤੋਂ ਬਾਅਦ 7 ਫਰਵਰੀ ਤੱਕ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ| ਦੱਸ ਦਈਏ ਕਿ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਸੁੱਕੀ ਠੰਢ ਅਤੇ ਕੋਹਰੇ ਤੋਂ ਰਾਹਤ ਦਿੱਤੀ ਉੱਥੇ ਹੀ ਕਿਸਾਨਾਂ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਹੈ,ਬੀਤੇ ਦਿਨੀਂ ਹੋਈ ਗੜ੍ਹੇਮਾਰੀ ਕਰਕੇ ਪੰਜਾਬ ‘ਚ ਕਈ ਥਾਵਾਂ ‘ਤੇ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਇਆ,ਇੱਕ ਵਾਰ ਫਿਰ ਗੜ੍ਹੇਮਾਰੀ ਦੇ ਅਲਰਟ ਨੇ ਕਿਸਾਨਾਂ ਦੀ ਟੈਂਸ਼ਨ ‘ਚ ਵਾਧਾ ਕੀਤਾ ਹੈ|
ਦੋਵੇਂ ਸੂਬਿਆਂ ‘ਚ ਘੱਟੋ-ਘੱਟ ਤਾਪਮਾਨ
ਅੰਮ੍ਰਿਤਸਰ ‘ਚ 10.3 ਡਿਗਰੀ
ਲੁਧਿਆਣਾ ‘ਚ 9.4 ਡਿਗਰੀ
ਪਟਿਆਲਾ ‘ਚ 8.4 ਡਿਗਰੀ
ਪਠਾਨਕੋਟ ‘ਚ 9.2 ਡਿਗਰੀ
ਬਠਿੰਡਾ ‘ਚ 9 ਡਿਗਰੀ
ਫਰੀਦਕੋਟ ‘ਚ 9 ਡਿਗਰੀ
ਗੁਰਦਾਸਪੁਰ ‘ਚ 9 ਡਿਗਰੀ
ਚੰਡੀਗੜ੍ਹ ਚ 9 ਡਿਗਰੀ
ਹਿਸਾਰ ‘ਚ 6.2 ਡਿਗਰੀ
ਅੰਬਾਲਾ ‘ਚ 9.1 ਡਿਗਰੀ
ਕਰਨਾਲ ‘ਚ 5.4 ਡਿਗਰੀ
ਨਾਰਨੌਲ ‘ਚ 9 ਡਿਗਰੀ
ਰੋਹਤਕ ‘ਚ 7.2 ਡਿਗਰੀ
ਭਿਵਾਨੀ ‘ਚ 9.4 ਡਿਗਰੀ
ਸਿਰਸਾ ‘ਚ 10 ਡਿਗਰੀ