Punjab
ਡੇਰਾ ਬਾਬਾ ਨਾਨਕ ‘ਚ BSF ਹੈਡਕੁਆਰਟਰ ਨੇੜੇ ਲੱਗੀ ਅੱਗ, 15-20 ਲੱਖ ਦਾ ਨੁਕਸਾਨ

ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਸ਼ਿਕਾਰ ਮਾਛੀਆਂ BSF ਹੈਡਕੁਆਟਰ ਨੇੜੇ ਇੱਕ ਜਰਨਲ ਸਟੋਰ ਅਚਾਨਕ ਅੱਗ ਦੀ ਲਪੇਟ ‘ਚ ਆ ਗਿਆ, ਉਥੇ ਹੀ ਦੁਕਾਨ ਮਾਲਕ ਤਰਲੋਕ ਸਿੰਘ ਨੇ ਦੱਸਿਆ ਕਿ ਉਹ ਲੱਗਭੱਗ ਪਿਛਲੇ ਦੱਸ ਸਾਲ ਤੋਂ ਇਥੇ ਆਪਣਾ ਕਾਰੋਬਾਰ ਕਰ ਰਿਹਾ, ਜਿਸ ਵਿੱਚ BSF ਦੀਆਂ ਵਰਦੀਆਂ, ਬੂਟ, ਸਲੀਪਿੰਗ ਬੈਗ, ਮੋਬਾਇਲ, ਅਤੇ ਬਹੁਤ ਤਰਾਂ ਦਾ ਸਮਾਨ ਪਿਆ ਸੀ| ਬੀਤੀ ਰਾਤ ਹਰ ਰੋਜ਼ ਦੀ ਤਰ੍ਹਾਂ ਉਹ ਦੁਕਾਨ ਬੰਦ ਕਰਕੇ ਆਪਣੇ ਪਿੰਡ ਰਾਮਪੁਰ ਗਿਆ ਪਰ ਸਵੇਰ BSF ਦੇ ਜਵਾਨ ਨੇ ਫੋਨ ਕਰਕੇ ਘਟਨਾ ਦੀ ਇਤਲਾਹ ਦਿੱਤੀ, ਜਦੋਂ ਤੱਕ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਉਦੋਂ ਤੱਕ ਸਭ ਕੁਝ ਸੜਕੇ ਸਵਾਹ ਹੋ ਚੁੱਕਿਆ ਸੀ| ਦੁਕਾਨ ਮਾਲਕ ਮੁਤਾਬਕ ਤਕਰੀਬਨ 15 ਤੋਂ 20 ਲੱਖ ਦਾ ਨੁਕਸਾਨ ਹੋਇਆ ਹੈ|