Punjab
ਕਈ ਸ਼ਹਿਰਾਂ ‘ਚ ਵੇਰਕਾ ਦੁੱਧ ਦੀ ਸਪਲਾਈ ਹੋਈ ਬੰਦ, ਡਰਾਈਵਰਾਂ ਲਗਾਏ ਇਹ ਇਲਜ਼ਾਮ
ਅੱਜ ਕਈ ਸ਼ਹਿਰਾਂ ਵਿੱਚ ਵੇਰਕਾ ਬਰਾਂਡ ਦੇ ਦੁੱਧ ਦੀ ਸਪਲਾਈ ਬੰਦ ਹੋ ਗਈ ਹੈ। ਦਰਅਸਲ ਵੇਰਕਾ ਦੁੱਧ ਸਪਲਾਈ ਕਰਨ ਵਾਲੇ ਵਾਹਨਾਂ ਦੇ ਡਰਾਈਵਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਵੇਰਕਾ ਮਿਲਕ ਪਲਾਂਟ ਦੇ ਅੰਦਰ ਕਰੀਬ 40 ਵਾਹਨ ਖੜ੍ਹੇ ਹੋ ਗਏ ਹਨ।
ਡਰਾਈਵਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਡੱਬੇ ਵਿੱਚ ਦੁੱਧ ਦੇ ਪੈਕੇਟ ਲੀਕ ਹੋਣ ਕਾਰਨ ਸਾਰਾ ਨੁਕਸਾਨ ਉਨ੍ਹਾਂ ’ਤੇ ਪਾਇਆ ਜਾ ਰਿਹਾ ਹੈ। ਡਰਾਈਵਰਾਂ ਨੇ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ ਜੋ ਅਜੇ ਵੀ ਜਾਰੀ ਹੈ। ਹੁਣ ਵੀ ਦੁੱਧ ਦੀ ਨਵੀਂ ਸਪਲਾਈ ਜਲੰਧਰ ਸਮੇਤ ਸੁਲਤਾਨਪੁਰ ਲੋਧੀ, ਹੁਸ਼ਿਆਰਪੁਰ, ਕਰਤਾਰਪੁਰ ਅਤੇ ਆਸ-ਪਾਸ ਦੇ ਸ਼ਹਿਰਾਂ ਨੂੰ ਨਹੀਂ ਜਾ ਰਹੀ ਹੈ। ਫਿਲਹਾਲ ਡਰਾਈਵਰ ਆਪਣੀ ਮੰਗ ‘ਤੇ ਅੜੇ ਹੋਏ ਹਨ।