Punjab
ਕੋਰੋਨਾ ਦਾ ਕਹਿਰ, 6 ਮਹੀਨੇ ਦੀ ਬੱਚੀ ਹੋਈ ਕੋਰੋਨਾ ਪੀੜਤ

ਚੰਡੀਗੜ੍ਹ, 22 ਅਪ੍ਰੈਲ: ਚੰਡੀਗੜ੍ਹ ਦੇ ਵਿੱਚ ਵੀ ਕੋਰੋਨਾ ਦੇ ਮਰੀਜ਼ ਦਿਨੋਂ ਦਿਨ ਵੱਧ ਰਹੇ ਹਨ। ਦੱਸ ਦਈਏ ਅੱਜ ਭਾਵ ਬੁੱਧਵਾਰ ਨੂੰ ਇੱਕ 6 ਮਹੀਨੇ ਦੀ ਬੱਚੀ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਹੈ।
ਜਾਣਕਾਰੀ ਮੁਤਾਬਕ ਇਹ ਬੱਚੀ ਪੀਜੀਆਈ ਚ ਹਾਰਟ ਸਰਜਰੀ ਲਈ ਪਹਿਲਾਂ ਤੋਂ ਹੀ ਭਰਤੀ ਸੀ। ਇਸ ਬੱਚੀ ਦੇ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਦ ਨਰਸ ਅਤੇ ਸਫਾਈ ਕਰਮਚਾਰੀ ਸਮੇਤ ਹੋਰਨਾਂ ਨੂੰ ਕੋਰਨਟਾਈਨ ਕੀਤਾ ਗਿਆ ਹੈ।
Continue Reading