Punjab
ਮਹਾਰਾਸ਼ਟਰ ਤੋਂ ਰੀਟ੍ਰੀਟ ਦੇਖਣ ਆਏ ਸੈਲਾਨੀ ਦੀ ਮੌਤ, ਜਾਣੋ ਕਾਰਨ
9 ਮਾਰਚ 2024: ਰਿਟਰੀਟ ਸਮਾਰੋਹ ਦੇਖਣ ਲਈ ਮਹਾਰਾਸ਼ਟਰ ਤੋਂ ਨਿੱਜੀ ਵਾਹਨ ‘ਚ ਅੰਮ੍ਰਿਤਸਰ ਦੇ ਅਟਾਰੀ ਪੁੱਜੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਇਹ ਵਿਅਕਤੀ ਸਵੇਰੇ 11 ਵਜੇ ਕਾਰ ਰਾਹੀਂ ਅਟਾਰੀ ਪਹੁੰਚਿਆ ਸੀ। ਜਦੋਂ ਡਰਾਈਵਰ ਨੇ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ਦੇ ਗੇਟ ਅੱਗੇ ਸਿੱਧੂ ਪਾਰਕਿੰਗ ਵਿੱਚ ਕਾਰ ਰੋਕੀ ਤਾਂ ਕਾਰ ਸਵਾਰ ਨੂੰ ਦਿਲ ਦਾ ਦੌਰਾ ਪੈ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਕਾਹਨਗੜ੍ਹ ਪੁਲਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੁਰਦਾ ਘਰ ‘ਚ ਰਖਵਾਇਆ।
ਸੰਯੁਕਤ ਚੈਕ ਪੋਸਟ ਅਟਾਰੀ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਹੁਸੈਨ ਨਿਆਜ਼ੀ ਅਸਗਰ ਅਲੀ ਚੌਧਰੀ ਵਾਸੀ ਅਹਿਮਦ ਨਿਆਜ਼ ਮੰਜ਼ਿਲ ਨੇੜੇ ਬਲੂ ਸਟਾਰ ਹੋਟਲ, ਮਹਾਰਾਸ਼ਟਰ ਸ਼ੁੱਕਰਵਾਰ ਨੂੰ ਰੀਟਰੀਟ ਸਮਾਰੋਹ ਦੇਖਣ ਲਈ ਅਟਾਰੀ ਸਰਹੱਦ ‘ਤੇ ਆਇਆ ਸੀ। ਜਿਵੇਂ ਹੀ ਉਸ ਦੇ ਡਰਾਈਵਰ ਨੇ ਆਈਸੀਪੀ ਦੇ ਸਾਹਮਣੇ ਸਥਿਤ ਪਾਰਕਿੰਗ ਵਿੱਚ ਕਾਰ ਪਾਰਕ ਕੀਤੀ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ।