Russia
ਰੂਸ ਵਿੱਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਸ਼ੁਰੂ, ਪੁਤਿਨ 5ਵੀਂ ਵਾਰ ਬਣ ਸਕਦੇ ਹਨ ਰਾਸ਼ਟਰਪਤੀ
ਰੂਸ ‘ਚ ਰਾਸ਼ਟਰਪਤੀ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਸ ਚੋਣ ‘ਚ ਪੁਤਿਨ ਦੇ ਖਿਲਾਫ ਤਿੰਨ ਉਮੀਦਵਾਰਾਂ ਨੇ ਚੋਣ ਲੜੀ ਹੈ ਪਰ ਉਨ੍ਹਾਂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ। ਇਕ ਸਰਵੇਖਣ ਮੁਤਾਬਿਕ ਪੁਤਿਨ ਨੂੰ ਚੋਣਾਂ ‘ਚ 75 ਫੀਸਦੀ ਤੋਂ ਵੱਧ ਵੋਟਾਂ ਮਿਲ ਸਕਦੀਆਂ ਹਨ।15 ਮਾਰਚ ਤੋਂ 17 ਮਾਰਚ ਦਰਮਿਆਨ ਵੋਟਿੰਗ ਹੋਵੇਗੀ। ਹਾਲਾਂਕਿ ਇਨ੍ਹਾਂ ਚੋਣਾਂ ਨੂੰ ਮਹਿਜ਼ ਰਸਮੀ ਮੰਨਿਆ ਜਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਵਲਾਦੀਮੀਰ ਪੁਤਿਨ ਦਾ ਰਾਸ਼ਟਰਪਤੀ ਵਜੋਂ ਚੋਣ ਲਗਭਗ ਤੈਅ ਹੈ।
ਇਹ ਚੋਣਾਂ ਅਜਿਹੇ ਸਮੇਂ ‘ਚ ਹੋ ਰਹੀਆਂ ਹਨ ਜਦੋਂ ਰੂਸ ਦੀ ਯੂਕਰੇਨ ਨਾਲ ਜੰਗ ਚੱਲ ਰਹੀ ਹੈ। ਪੁਤਿਨ ਦਾ ਕੋਈ ਸਖ਼ਤ ਵਿਰੋਧ ਨਹੀਂ ਹੈ। ਇਹ ਪਹਿਲੀ ਵਾਰ ਹੈ ਜਦੋਂ ਰੂਸ ਵਿੱਚ ਤਿੰਨ ਦਿਨ ਤੱਕ ਵੋਟਿੰਗ ਹੋਵੇਗੀ।
ਭਾਵ 50% ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲਾ ਰਾਸ਼ਟਰਪਤੀ ਹੈ। ਜੇਕਰ ਜ਼ਿਆਦਾ ਉਮੀਦਵਾਰ ਹੋਣ ਅਤੇ ਕਿਸੇ ਨੂੰ ਵੀ 50% ਤੋਂ ਵੱਧ ਵੋਟਾਂ ਨਹੀਂ ਮਿਲਦੀਆਂ, ਤਾਂ ਤਿੰਨ ਹਫ਼ਤਿਆਂ ਬਾਅਦ ਮੁੜ ਚੋਣ ਕਰਵਾਈ ਜਾਂਦੀ ਹੈ, ਜਿਸ ਵਿੱਚ ਸਿਰਫ਼ ਚੋਟੀ ਦੇ-2 ਉਮੀਦਵਾਰ ਹੀ ਚੁਣੇ ਜਾਂਦੇ ਹਨ। ਫਿਰ ਇਨ੍ਹਾਂ ਦੋਨਾਂ ਵਿੱਚੋਂ ਇੱਕ ਪ੍ਰਧਾਨ ਬਣਦਾ ਹੈ।